ਰੋਡਵੇਜ਼ ਦੀ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਕਈ ਯਾਤਰੀ ਹੋਏ ਜ਼ਖਮੀ

ਅੰਮ੍ਰਿਤਸਰ ਤੇ ਜੰਡਿਆਲਾ ਰੋਡ ਤੇ ਧੁੰਦ ਦੇ ਕਾਰਣ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਰੋਡਵੇਜ਼ ਦੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਈ ਹੈ।

ਇਸ ਦੋਰਾਨ ਬੱਸ ਅੱਗੇ ਤੋ ਪੂਰੀ ਤਰਾ ਦੇ ਨਾਲ ਚਕਨਾਚੂਰ ਹੋ ਗਈ ਹੈ। ਪਰ ਇਸ ਹਾਦਸੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਹੋਣ ਤੋ ਬਚਾਅ ਰਿਹਾ ਹੈ। ਕਈ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਹਨਾ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।

Tags :