ਅਜਨਾਲਾ ਦਾ ਰਹਿਣ ਵਾਲਾ 23 ਸਾਲਾ ਨੌਜ਼ਵਾਨ ਜੋ ਕਿ ਪਿਛਲੇ 2 ਹਫਤਿਆ ਤੋ ਲਾਪਤਾ ਚੱਲ ਰਿਹਾ ਹੈ। ਨੌਜਵਾਨ ਗੁਰਲਾਲ ਦੀ ਮਾਂ ਜਸਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਬੀਤੇ ਮਹੀਨੇ 18 ਜਨਵਰੀ ਤੋਂ ਲਾਪਤਾ ਹੈ।
ਉਹਨਾਂ ਦੱਸਿਆ ਕਿ ਜਾਣ ਸਮੇਂ ਉਹਨਾਂ ਦਾ ਪੁੱਤਰ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ‘ਤੇ ਜਾ ਰਿਹਾ ਹੈ ਪਰ ਉਸ ਦਿਨ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਇਆ ਤੇ ਉਸ ਦਿਨ ਤੋ ਉਸਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ।
ਇਸ ਦੋਰਾਨ ਗਰੀਬ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਦਿਆ ਉਨ੍ਹਾਂ ਦੇ ਪੁੱਤਰ ਦੀ ਭਾਲ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਗੁਰਲਾਲ ਦਾ ਕਿਸੇ ਨਾਲ ਨਾ ਤਾਂ ਕੋਈ ਝਗੜਾ ਹੈ ਤੇ ਨਾ ਹੀ ਉਸ ਦਾ ਕਿਸੇ ਨਾਲ ਪੈਸਿਆਂ ਦਾ ਕੋਈ ਲੈਣ-ਦੇਣ ਸੀ।
