Amritsar News: ਪੰਜਾਬ ਵਿੱਚ ਕਤਲ ਦੀਆ ਵਰਦਾਤਾਂ ਨੂੰ ਸ਼ਰੇਆਮ ਹੀ ਬਿਨਾਂ ਕਿਸੇ ਡਰ ਭੈਅ ਦੇ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਤਾਜਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦੇ ਜਡਿੰਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਕਿ ਦੇਰ ਰਾਤ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਤੁਰੰਤ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਵੀ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ।
ਰਾਤ ਕਰੀਬ 8.45 ਵਜੇ ਰਵੀ ਕਟਿੰਗ ਕਰਵਾਉਣ ਲਈ ਜੰਡਿਆਲਾ ਦੇ ਸ਼ੇਖਪੁਰਾ ਇਲਾਕੇ ਵਿੱਚ ਸਥਿਤ ਬ੍ਰਾਂਡ ਕੱਟ ਸੈਲੂਨ ਵਿੱਚ ਗਿਆ। ਇੱਥੇ ਗੋਲੀਬਾਰੀ ਕਰਨ ਵਾਲੇ 2 ਮੁਲਜ਼ਮ ਪਹਿਲਾਂ ਹੀ ਦੁਕਾਨ ਵਿੱਚ ਮੌਜੂਦ ਸਨ। ਦੋਵਾਂ ਦੇ ਹੱਥਾਂ ਵਿੱਚ ਹਥਿਆਰ ਸਨ। ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰੀਬ 6 ਗੋਲੀਆਂ ਚਲਾਈਆਂ ਗਈਆਂ। ਜਿਸਤੋ ਬਾਅਦ ਉਹ ਫਰਾਰ ਹੋ ਗਏ। ਪੁਲਿਸ ਹਮਲਾਵਰਾਂ ਬਾਰੇ ਸੁਰਾਗ ਹਾਸਲ ਕਰਨ ਲਈ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ।