ਆਮ ਆਦਮੀ ਨੂੰ ਫਿਰ ਤੋ ਮਹਿੰਗਾਈ ਦਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਅਮੁੱਲ ਕੰਪਨੀ ਨੇ ਦੁੱਧ ਦੀਆ ਕੀਮਤਾ ਵਿੱਚ 3 ਰੁਪਏ ਲੀਟਰ ਹੋਰ ਵਾਧਾ ਕੀਤਾ ਹੈ। ਇਸਤੋ ਪਹਿਲਾ ਕੰਪਨੀ 9 ਵਾਰ ਦੁੱਧ ਦੀ ਕੀਮਤ ਵਿੱਚ ਵਾਧਾ ਕਰ ਚੁੱਕੀ ਹੈ। ਦੱਸ ਦਈਏ ਕਿ ਕੰਪਨੀ ਦੇ ਬਿਆਨ ਮੁਤਾਬਕ ਹੁਣ ਅੱਧਾ ਲੀਟਰ ਅਮੂਲ ਤਾਜ਼ਾ ਦੁੱਧ 27 ਰੁਪਏ ‘ਚ ਮਿਲੇਗਾ, ਜਦਕਿ ਇਸ ਦੇ 1 ਲੀਟਰ ਦੇ ਪੈਕੇਟ ਦੀ ਕੀਮਤ 54 ਰੁਪਏ ਹੋਵੇਗੀ। ਅਮੂਲ ਗੋਲਡ ਦਾ ਅੱਧਾ ਕਿਲੋ ਦਾ ਪੈਕੇਟ ਯਾਨੀ ਫੁੱਲ ਕਰੀਮ ਦੁੱਧ ਹੁਣ 33 ਰੁਪਏ ‘ਚ ਮਿਲੇਗਾ, ਜਦਕਿ 1 ਲੀਟਰ ਲਈ 66 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਅੱਧਾ ਲੀਟਰ ਅਮੂਲ ਗਊ ਮਿਲਕ ਦੀ ਕੀਮਤ 28 ਰੁਪਏ ਹੋਵੇਗੀ, ਜਦਕਿ 1 ਲੀਟਰ ਲਈ 56 ਰੁਪਏ ਦੇਣੇ ਹੋਣਗੇ।
