ਬਾਬਾ ਰਾਮ ਦੇਵ ਨੇ ਇਸਲਾਮ ਅਤੇ ਇਸਾਈ ਧਰਮ ਤੇ ਕੀਤੀ ਵਿਵਾਦਿਤ ਟਿੱਪਣੀ, ਕਿਹਾ-ਇਸਲਾਮ ਦਾ ਮਤਲਬ ਸਿਰਫ ਨਮਾਜ਼ ਪੜ੍ਹਨਾ, ਫਿਰ ਭਾਵੇਂ ਹਿੰਦੂ ਕੁੜੀਆ ਨੂੰ ਹੀ ਚੁੱਕ ਲਿਆਓ

ਯੋਗ ਗੁਰੂ ਰਾਮਦੇਵ ਇੱਕ ਵਾਰ ਆਪਣੇ ਬਿਆਨ ਨੂੰ ਲੈ ਕੇ ਸੁਰਖੀਆ ਵਿੱਚ ਆ ਗਏ ਹਨ। ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਬਾਬਾ ਰਾਮ ਦੇਵ ਨੇ ਇਸਲਾਮ ਅਤੇ ਇਸਾਈ ਧਰਮ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਇਸਲਾਮ ਵਿੱਚ 5 ਵਾਰ ਨਮਾਜ਼ ਪੜ੍ਹ ਕੇ ਕੁੱਝ ਵੀ ਕਰ ਸਕਦੇ ਹਾ ਅਤੇ ਉਹਨਾਂ ਕਿਹਾ ਕਿ ਇਸਲਾਮ ਦਾ ਮਤਲਬ ਹੀ ਨਮਾਜ਼ ਅਦਾ ਕਰਨਾ ਹੈ ਨਮਾਜ਼ ਪੜ੍ਹਨ ਤੋ ਬਾਅਦ ਤੁਸੀ ਜੋ ਕੁੱਝ ਵੀ ਕਰਦੇ ਉਹ ਸੱਭ ਜ਼ਾਇਜ਼ ਹੈ। ਫਿਰ ਭਾਵੇਂ ਹਿੰਦੂ ਕੁੜੀਆ ਨੂੰ ਹੀ ਕਿਊ ਨਾ ਚੁੱਕ ਲਿਆ ਜਾਵੇ। ਇਸਾਈ ਧਰਮ ਉਤੇ ਬੋਲਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਚਰਚ ਜਾ ਕੇ ਦਿਨ ਵੇਲੇ ਵੀ ਮੋਮਬੱਤੀ ਜਗਾਓ, ਸਾਰੇ ਪਾਪ ਧੋਤੇ ਜਾਣਗੇ। ਪਰ, ਹਿੰਦੂ ਧਰਮ ਵਿੱਚ ਅਜਿਹਾ ਕੁਝ ਨਹੀਂ ਹੁੰਦਾ। ਬਾਬਾ ਰਾਮਦੇਵ ਨੇ ਕਿਹਾ ਕਿ ਕੁਰਾਨ ਜਾਂ ਬਾਈਬਲ ਵਿਚ ਇਹ ਨਹੀਂ ਲਿਖਿਆ ਗਿਆ, ਪਰ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਹਨ। ਬਾਬਾ ਰਾਮਦੇਵ ਨੇ ਅੱਗੇ ਕਿਹਾ ਕਿ ਜੇਕਰ ਸਵਰਗ ਵਿੱਚ ਸ਼ਰਾਬ ਮਿਲਦੀ ਹੈ ਤਾਂ ਅਜਿਹਾ ਸਵਰਗ ਨਰਕ ਤੋਂ ਵੀ ਮਾੜਾ ਹੈ। ਇਹ ਕਹਿਣ ਤੋਂ ਬਾਅਦ ਬਾਬਾ ਰਾਮਦੇਵ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, ‘ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ, ਪਰ ਲੋਕ ਉਸੇ ਚੱਕਰ ‘ਚ ਹਨ। ਕੁਝ ਕਹਿੰਦੇ ਹਨ ਕਿ ਉਹ ਸਾਰੇ ਸੰਸਾਰ ਨੂੰ ਇਸਲਾਮ ਵਿੱਚ ਤਬਦੀਲ ਕਰ ਦੇਣਗੇ ਅਤੇ ਕੁਝ ਕਹਿੰਦੇ ਹਨ ਕਿ ਉਹ ਸਾਰੇ ਸੰਸਾਰ ਨੂੰ ਈਸਾਈ ਧਰਮ ਵਿੱਚ ਬਦਲ ਦੇਣਗੇ।

Tags :