Asia Cup 2023: 2 ਸਤੰਬਰ ਨੂੰ ਸ਼੍ਰੀਲੰਕਾ ‘ਚ ਹੋਵੇਗਾ India vs Pakistan ਮੈਚ, ਡਰਾਫਟ ਸ਼ਡਿਊਲ ਤਿਆਰ

ਨਵੀਂ ਦਿੱਲੀ: ਏਸ਼ੀਆ ਕੱਪ 2023 ‘ਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਪਹਿਲਾ ਮੈਚ 2 ਸਤੰਬਰ ਨੂੰ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ‘ਚ ਹੋਣ ਜਾ ਰਿਹਾ ਹੈ। ਟੂਰਨਾਮੈਂਟ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਦੀ ਯੋਜਨਾ ਤੋਂ ਇਕ ਦਿਨ ਪਹਿਲਾਂ 30 ਅਗਸਤ ਨੂੰ ਸ਼ੁਰੂ ਹੋਣ ਵਾਲਾ ਹੈ।

ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਨਵਾਂ ਡਰਾਫਟ ਸ਼ਡਿਊਲ ਏ.ਸੀ.ਸੀ. ਨੂੰ ਭੇਜ ਦਿੱਤਾ ਹੈ। ਇਸ ਮੁਤਾਬਕ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਉਦਘਾਟਨੀ ਮੈਚ 30 ਅਗਸਤ ਨੂੰ ਮੁਲਤਾਨ ‘ਚ ਹੋਵੇਗਾ। ਇਸ ਦੇ ਨਾਲ ਹੀ ਫਾਈਨਲ ਮੈਚ 17 ਸਤੰਬਰ ਨੂੰ ਸ਼੍ਰੀਲੰਕਾ ਦੇ ਕੋਲੰਬੋ ਸ਼ਹਿਰ ‘ਚ ਹੋਵੇਗਾ।

ਦੱਸ ਦੇਈਏ ਕਿ ਵਨਡੇ ਏਸ਼ੀਆ ਕੱਪ ਵਿੱਚ 6 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਭਾਰਤੀ ਟੀਮ, ਨੇਪਾਲ ਅਤੇ ਪਾਕਿਸਤਾਨ ਦੇ ਨਾਲ ਗਰੁੱਪ-ਏ ਵਿੱਚ ਹੈ ਜਦਕਿ ਗਰੁੱਪ-ਬੀ ‘ਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਹਨ।