ਮੇਰੇ ਕੋਲੋਂ ਧੱਕੇ ਨਾਲ ਲੜਾਈਆਂ ਗਈਆਂ ਸੀ ਚੋਣਾਂ, ਕਿਸਾਨ ਆਗੂ ਬਲਬੀਰ ਰਾਜੇਵਾਲ ਦਾ ਵੱਡਾ ਖੁਲਾਸਾ

ਅੱਜ ਚੰਡੀਗੜ੍ਹ ਵਿਖੇ ਕਿਸਾਨ ਆਗੂ ਬਲਬੀਰ ਰਾਜੇਵਾਲ ਦੇ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ | ਜਿਸ ਚ’ ਉਨ੍ਹਾਂ ਨੇ ਕਿਸਾਨੀ ਮਸਲਿਆਂ ਦੀ ਗੱਲ ਕੀਤੀ, ਉਥੇ ਹੀ ਦੂਜੇ ਪਾਸੇ ਮੀਂਹ ਅਤੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕਰਨ ਦੀ ਸਰਕਾਰ ਅੱਗੇ ਮੰਗ ਰੱਖੀ ਆ। ਇਸ ਦੇ ਨਾਲ ਹੀ ਰਾਜੇਵਾਲ ਨੇ ਪਿਛਲੇ ਸਾਲ 2022 ਦੌਰਾਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵੀ ਪਹਿਲੀ ਵਾਰ ਸਨਸਨੀਖੇਜ਼ ਖੁਲਾਸੇ ਕੀਤੇ ਨੇ, ਰਾਜੇਵਾਲ ਨੇ ਕਿਹਾ ਕਿ, ਮੈਂ ਤਾਂ ਚੋਣ ਲੜਣਾ ਹੀ ਨਹੀਂ ਸੀ ਚਾਹੁੰਦਾ ਪਰ ਉਨ੍ਹਾਂ ਨੇ ਮੈਨੂੰ ਧੱਕੇ ਨਾਲ ਚੋਣ ਲੜ੍ਹਾਈ ਆ । ਮੈਂ ਨਾ ਤਾਂ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ ਅਤੇ ਨਾ ਹੀ ਇਸ ਬਾਰੇ ਮੈਨੂੰ ਉਸ ਸਮੇਂ ਪਤਾ ਲੱਗਿਆ, ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ, ਇਸੇ ਦੌਰਾਨ ਹੀ ਕੁੱਝ ਉਸ ਵੇਲੇ ਦੇ ਆਗੂਆਂ ਨੇ ਸੰਯੁਕਤ ਸਮਾਜ ਮੋਰਚੇ ਦਾ ਬੋਰਡ ਲਿਆ ਕੇ ਸਾਡੇ ਪਿੱਛੇ ਖੜਾ ਕਰ ਦਿੱਤਾ। ਇਸ ਦੇ ਨਾਲ ਹੀ ਰਾਜੇਵਾਲ ਨੇ ਵੱਡਾ ਦੋਸ਼ ਲਗਾਇਆ ਕਿ, ਜਿਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ, ਉਹ ਲੋਕ ਅੱਜ ਭਗੌੜੇ ਹੋ ਗਏ ਨੇ । ਰਾਜੇਵਾਲ ਨੇ ਕਿਹਾ ਕਿ, ਅਸੀਂ ਕਿਸਾਨਾਂ-ਮਜ਼ਦੂਰਾਂ ਦੇ ਮਸਲੇ ਚੁੱਕਦੇ ਆਏ ਹਾਂ ਅਤੇ ਹਮੇਸ਼ਾ ਚੁੱਕਦੇ ਰਹਾਂਗੇ।

Tags :