ਕੈਨੇਡਾ ‘ਚ ਰਹਿ ਰਹੇ ਭਾਰਤੀ ਖਿਚ ਲੋ ਤਿਆਰੀ, ਹੁਣ ਤੁਸੀਂ ਵੀ ਹੋ ਸਕੋਗੇ ਫੋਜ ’ਚ ਭਰਤੀ!

ਟੋਰਾਂਟੋ: ਕੈਨੇਡਾ ‘ਚ ਰਹਿਣ ਵਾਲੇ ਭਾਰਤੀ ਨਿਵਾਸੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਕੈਨੇਡਾ ‘ਚ ਰਹਿ ਰਹੇ ਭਾਰਤੀ ਹੁਣ ਫੋਜ ’ਚ ਭਰਤੀ ਹੋ ਸਕਦੇ ਹਨ। ਖਬਰਾਂ ਦੀ ਮੰਨਿਏ ਤਾਂ ਇਸ ਦਾ ਐਲਾਨ ਕੈਨੇਡੀਅਨ ਆਰਮਡ ਫੋਰਸਿਜ਼ ਨੇ ਕੀਤਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਕੈਨੇਡੀਅਨ ਫੌਜ ਵਿਚ ਇਸ ਸਮਾਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਜਿੰਨ੍ਹਾਂ ਨੂੰ ਸਰਕਾਰ ਵੱਲੋਂ ਭਰਿਆ ਜਾਵੇਗਾ। ਇਸੇ ਨੂੰ ਲੈ ਕੇ ਕੈਨੇਡਾ ‘ਚ ਰਹਿਣ ਵਾਲੇ ਸਥਾਈ ਭਾਰਤਿਆਂ ਯਾਨੀ ਜਿੰਨ੍ਹਾਂ ਕੋਲ ਦੇਸ਼ ਦੀ ਪੀਆਰ ਹੈ ਉਨ੍ਹਾਂ ਨੂੰ ਫੋਜ ’ਚ ਭਰਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।