ਪੰਜਾਬ ਦੀਆ ਜੇਲ੍ਹਾਂ ਅਕਸਰ ਹੀ ਚਰਚਾ ਦਾ ਵਿਸਾ ਬਣੀਆ ਰਹਿੰਦੀਆ ਹਨ। ਹੁਣ ਇੱਕ ਵਾਰ ਫਿਰ ਤੋ ਬਠਿੰਡਾ ਦੀ ਕੇਂਦਰੀ ਜੇਲ੍ਹ ਸੁਰਖੀਆ ਵਿੱਚ ਆ ਗਈ ਹੈ ਜਿੱਥੇ ਕਿ ਹਵਾਲਾਤੀਆ ਦੇ ਦੋ ਗੁੱਟਾ ਵਿੱਚ ਆਪਸ ਵਿੱਚ ਜ਼ਬਰਦਸਤ ਲੜਾਈ ਹੋ ਗਈ। ਇਸ ਝੜਪ ਤੋ ਬਾਅਦ ਪੁਲਿਸ ਨੇ 13 ਹਵਾਲਾਤੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਬਣੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲਣਾ, ਵੀਡੀਓ ਵਾਇਰਲ ਹੋਣਾ ਅਤੇ ਨਸ਼ਾ ਬਰਾਮਦ ਹੋਣ ਦੇ ਮਾਮਲਾ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਜਿਸ ਕਾਰਨ ਇਸ ਤਰ੍ਹਾਂ ਦੇ ਮਾਮਲੇ ਪੁਲਿਸ ਸੁਰੱਖਿਆ ਦੀ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਹਨ।
