ਪੰਜਾਬ ਲਈ ਲਈ ਮਾਣ ਵਾਲੀ ਗੱਲ, ਹੁਸ਼ਿਆਰਪੁਰ ਦੀ 23 ਸਾਲਾਂ ਪ੍ਰਤਿਸ਼ਠਾ ਨੂੰ ਯੂਕੇ ਦੀ ਸੰਸਦ ਵਿੱਚ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਪੂਰੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਇੱਕ ਲੜਕੀ ਪ੍ਰਤਿਸ਼ਠਾ ਦੇਵੇਸ਼ਵਰ ਨੇ ਯੂਕੇ ਦੀ ਧਰਤੀ ਦੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਪ੍ਰਤਿਸ਼ਠਾ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਯੂਕੇ ਦੀ ਸੰਸਦ ਵਿੱਚ ਇੱਕ ਆਯੋਜਿਤ ਪ੍ਰੋਗਰਾਮ ਵਿੱਚ ਇੰਡੀਆ ਯੂਕੇ ਅਚੀਵਰਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪ੍ਰਤਿਸ਼ਠਾ ਦੇ ਨਾਲ ਸਨਮਾਨ ਪਾਉਣ ਵਾਲੇ ਭਾਰਤ ਤੋ ਹੋਰ ਸਖਸ਼ੀਅਤਾ ਰਾਜ ਸਭਾ ਮੈਂਬਰ ਰਾਘਵ ਚੱਢਾ, ਫਿਲਮ ਅਭਿਨੇਤਰੀ ਪਰਣੀਤੀ ਚੋਪੜਾ ਵੀ ਸ਼ਾਮਿਲ ਹੋਏ। ਦੱਸ ਦਈਏ ਕਿ ਪ੍ਰਤਿਸ਼ਠਾ ਸਰੀਰਕ ਤੋ ਅਸਮਰਥ ਹੋਣ ਦੇ ਬਾਵਜੂਦ ਵੀ ਬਿਨਾ ਹਿੰਮਤ ਹਾਰੇ ਵੀਲਚੇਅਰ ਤੇ ਬੈਠ ਕੇ ਹੀ ਆਪਣੀਆ ਸੇਵਾਵਾ ਦੇ ਰਹੀ ਹੈ । ਇਸਤੋ ਇਲਾਵਾ ਪ੍ਰਤੀਸ਼ਠਾ ਦੀ ਆਕਸਫੋਰਡ ਗਲੋਬਰ ਲੀਡਰਸ਼ਿਪ ਇਨੀਸ਼ੀਏਟਿਵ ਲਈ ਵੀ ਚੋਣ ਹੋਈ ਹੈ। ਪ੍ਰਤਿਸ਼ਠਾ ਦੇ ਪਿਤਾ ਬਤੌਰ ਹੁਸ਼ਿਆਰਪੁਰ ਵਿੱਚ ਡੀਐਸਪੀ ਵਜੋ ਸੇਵਾਵਾ ਨਿਭਾ ਰਹੇ ਹਨ । 23 ਸਾਲਾ ਪ੍ਰਤਿਸ਼ਠਾ ਨੇ ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਆਪਣੀ ਪੜਾਈ ਪੂਰੀ ਕੀਤੀ ਅਤੇ ਹੁਣ ਉਹ ਇੱਕ ਯੂਨਾਈਟੇਡ ਨੇਸ਼ਨਜ਼ ਨਾਲ ਕੰਮ ਕਰ ਰਹੀ ਹੈ।

Tags :