ਕੈਨੇਡਾ ਚ’ 23 ਸਾਲਾਂ ਪੰਜਾਬੀ ਕੁੜੀ ਦੀ ਹੋਈ ਮੌਤ

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਹੋ ਰਹੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਦੇ ਸਵ: ਜੋਗਿੰਦਰ ਸਿੰਘ ਦੀ ਬੇਟੀ ਜੋ ਕਿ ਤਕਰੀਬਨ 2 ਸਾਲ ਪਹਿਲਾਂ ਕੈਨੇਡਾ ਦੇ ਸਹਿਰ ਬਰੈਂਪਟਨ ਵਿਖੇ ਪੜ੍ਹਾਈ ਕਰਨ ਲਈ ਗਈ ਸੀ। ਲੜਕੀ ਨੇ ਦੇਰ ਰਾਤ ਫੋਨ ‘ਤੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਉਸਦੇ ਸੀਨੇ ਚ’ ਦਰਦ ਹੋ ਰਹੀ ਆ ਤੇ ਸੌਣ ਲੱਗੀ ਆ ਤੇ ਸਵੇਰੇ ਲੜਕੀ ਦੇ ਪਤੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਦਿਲਪ੍ਰੀਤ ਦੀ ਮੌਤ ਹੋ ਗਈ ਹੈ | ਤੁਹਾਨੂੰ ਦੱਸਦੀਏ ਕੁਝ ਸਮਾਂ ਪਹਿਲਾਂ ਜੁਗਿੰਦਰ ਸਿੰਘ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਦਿਲਪ੍ਰੀਤ ਕੌਰ ਨੂੰ ਇੱਕਲੀ ਮਾਂ ਨੇ ਮਿਹਨਤ ਮਜਦੂਰੀ ਕਰਕੇ ਪਾਲਿਆ ਅਤੇ ਬੱਚਿਆਂ ਦੀ ਪੜਾਈ ਕਰਵਾਈ ਸੀ। ਦਿਲਪ੍ਰੀਤ ਦਾ ਕਨੇਡਾ ਜਾਣ ਤੋਂ ਬਾਅਦ ਚਾਉਕੇ ਪੱਖੋ ਵਿੱਖੇ ਵਿਆਹ ਹੋਇਆ ਸੀ। ਹੁਣ ਜਦੋਂ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ ਦੀ ਖਬਰ ਇਲਾਕੇ ਵਿੱਚ ਫੈਲੀ ਤਾਂ ਸੋਗ ਦੀ ਲਹਿਰ ਦੌੜ ਗਈ। ਕਿੰਨੇ ਦੁੱਖ ਦੀ ਗੱਲ ਹੈ ਕਿ ਮਾਪੇ ਕਿੰਨੀਆਂ ਤੰਗੀਆਂ ਕੱਟਕੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ ਭੇਜਦੇ ਹਨ, ਇਸ ਤਰ੍ਹਾਂ ਦੀਆਂ ਖਬਰਾਂ ਮਨ ਨੂੰ ਬਹੁਤ ਦੁੱਖ ਪਹੁੰਚੁਦੀਆਂ ਹਨ।

Tags :