ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਵਿਚ ਨਰੇਗਾ ਦੇ ਕੰਮਾ ਵਿੱਚ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਕਾਗਰਸ ਸਰਕਾਰ ਦੇ ਸਮੇ ਵਿੱਚ ਕਥਿਤ ਤੋਰ ਦੇ ਦੋਸ਼ ਲਗਾਏ ਗਏ ਹਨ। ਆਰਟੀਆਈ ਕਾਰਕੁਨ ਅਤੇ ਸਾਬਕਾ ਸੈਨਿਕ ਰਜਿੰਦਰ ਸਿੰਘ ਨੇ ਆਨਲਾਈਨ ਅਤੇ ਆਫਲਾਈਨ ਰਿਕਾਰਡ ਦੀਆਂ ਕਾਪੀਆਂ ਦਿਖਾਉਂਦਿਆ ਇਹ ਦੋਸ਼ ਲਗਾਏ ਹਨ।
ਜਾਣਕਾਰੀ ਦਿੰਦਿਆ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਿਕਾਰਡ ਸਮੇਤ ਇੱਕ ਸਿਕਾਇਤ ਉਹਨਾਂ ਉਸ ਸਮੇਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤੀ ਜਿੰਨ੍ਹਾਂ ਨੇ 17 ਜਨਵਰੀ 2023 ਨੂੰ ਇਸ ਪੰਚਾਇਤ ਤੇ ਕਾਰਵਾਈ ਕਰਨ ਲਈ ਵਿਭਾਗ ਨੂੰ ਕਿਹਾ। ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਵਧੀਕ ਡਿਪਟੀ ਕਮਿਸ਼ਨਰ ਅਤੇ ਐਕਸੀਅਨ ਪੰਚਾਇਤੀ ਰਾਜ ਦੀ ਇੱਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ।
