ਮਹਿਲਾ ਅਧਿਆਪਕ ਨੇ ਆਪਣੇ ਵਿਦਿਆਰਥੀ ਦੇ ਪਿਤਾ ਤੇ ਪਿਸਤੌਲ ਦੀ ਨੋਕ ਤੇ ਜ਼ਬਰ-ਜ਼ਿਨਾਹ ਕਰਨ ਤੇ ਲਗਾਏ ਦੋਸ਼

ਚੰਡੀਗੜ੍ਹ ਸੈਕਟਰ 49 ਵਿੱਚ ਇੱਕ ਮਹਿਲਾ ਅਧਿਆਪਕ ਨੇ ਆਪਣੇ ਵਿਦਿਆਰਥੀ ਦੇ ਪਿਤਾ ਤੇ ਉਸ ਨਾਲ ਜ਼ਬਰ-ਜ਼ਿਨਾਹ ਕਰਨ ਦੇ ਦੋਸ਼ ਲਗਾਏ ਹਨ। ਦੱਸ ਦਈਏ ਕਿ ਪੀੜੀਤ ਮਹਿਲਾ ਦਾ ਕਹਿਣਾ ਹੈ ਕਿ ਉਹ ਸੈਕਟਰ 49 ਵਿੱਚ ਇੱਕ ਬੱਚੇ ਨੂੰ ਟਿਊਸ਼ਨ ਪੜ੍ਹਾਉਣ ਲਈ ਜਾਂਦੀ ਸੀ ਤਾਂ ਇਸ ਦੋਰਾਨ ਬੱਚੇ ਦੇ ਪਿਓ ਗੌਰਵ ਖੰਨਾ ਨੇ ਪਿਸਤੌਲ ਦੀ ਨੌਕ ਤੇ ਉਸ ਨਾਲ ਜ਼ਬਰਦਸਤੀ ਜ਼ਬਰ-ਜ਼ਿਨਾਹ ਕੀਤਾ। ਪੁਲਿਸ ਮੁਤਾਬਕ ਮੁਲਜ਼ਮ ਗੋਰਵ ਖੰਨਾ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਬੱਚਾ ਉਸਦੇ ਕੋਲ ਹੀ ਰਹਿੰਦਾ ਹੈ। ਮੁਲਜ਼ਮ ਗੋਰਵ ਖੰਨਾ ਨੇ ਅਧਿਆਪਕਾ ਨੂੰ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਉਸਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :