ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਮੌਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਹਨਾਂ ਦੀ ਮੌਤ ਦਾ ਹਰ ਇੱਕ ਨੂੰ ਅਫਸੋਸ ਹੈ। ਲਗਾਤਰ ਉਹਨਾਂ ਦੇ ਫੈਨਜ਼ ਵੱਲੋ ਉਹਨਾਂ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਹੁਣ ਹਰ ਕੋਈ ਇੱਥੇ ਰਹਿਣ ਲਈ ਡਰਦਾ ਹੈ। ਪੰਜਾਬ ਵਿੱਚ ਕਈ ਸਾਰੇ ਵਾਪਾਰੀਆ, ਗੀਤਕਾਰਾ ਅਤੇ ਐਕਟਰ ਨੂੰ ਜਾਨੋ ਮਾਰਨ ਦੀਆ ਧਮਕੀਆ ਮਿਲ ਚੁੱਕੀਆ ਹਨ। ਇਸੇ ਦੋਰਾਨ ਹੁਣ ਗੀਤਕਾਰ ਸ਼੍ਰੀ ਬਰਾੜ ਨੂੰ ਵੀ ਜਾਨੋਂ ਮਾਰਨ ਦੀਆ ਧਮਕੀਆ ਮਿਲ ਰਹੀਆ ਹਨ। ਇਸ ਦੋਰਾਨ ਉਹਨਾਂ ਨੇ ਆਪਣੇ ਪੇਜ ਤੇ ਲਾਈਵ ਹੋ ਕੇ ਲੋਕਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਉਸਨੂੰ ਬਹੁਤ ਹੀ ਬੁਰੇ ਹਾਲਾਤਾ ਵਿੱਚੋ ਗੁਜ਼ਰਨਾ ਪੈ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਉਹ ਦੱਸ ਨਹੀਂ ਸਕਦਾ ਹੈ ਕਿ ਉਸਨੇ ਹੁਣ ਤੱਕ ਕੀ ਕੁੱਝ ਬਰਦਾਸ਼ਤ ਕੀਤਾ ਹੈ। ਸ਼੍ਰੀ ਬਰਾੜ ਨੇ ਦੱਸਿਆ ਕਿ ਉਸਨੇ ਇੱਕ ਸਾਲ ਵਿੱਚ 8 ਵਾਰ ਛੱਤ ਨਾਲ ਲਟਕ ਕੇ ਖੁਦਕਸ਼ੀ ਕਰਨ ਦੀ ਕੋਸਿਸ਼ ਕੀਤੀ ਹੈ। ਦੱਸ ਦਈਏ ਕਿ ਸ਼੍ਰੀ ਬਰਾੜ ਕਿਸਾਨ ਅੰਦੋਲਨ ਦੋਰਾਨ ਗੀਤ ਕਿਸਾਨ ਐਥਮ ਕਾਰਣ ਚਰਚਾ ਵਿੱਚ ਆਏ ਸਨ ਅਤੇ ਹਰ ਇੱਕ ਨੇ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਸੀ। ਇਸਤੋ ਬਾਅਦ ਉਸਨੇ ਕਿਸਾਨਾ ਦੀ ਹਮਾਇਤ ਵਿੱਚ ਹੋਰ ਵੀ ਕਈ ਸਾਰੇ ਗੀਤ ਕੱਢੇ ਸਨ ਜੋ ਕਿ ਸਾਰੇ ਹਿੱਟ ਹੋਏ। ਇਹਨਾਂ ਗੀਤਾ ਦੇ ਕਾਰਣ ਉਹਨਾਂ ਨੂੰ ਕਈ ਵਾਰ ਜੇਲ੍ਹ ਵਿੱਚ ਵੀ ਜਾਣਾ ਪਿਆ ਸੀ। ਹਾਲ ਹੀ ਵਿੱਚ ਉਹਨਾਂ ਦਾ ਰੁਪਿੰਦਰ ਹਾਂਡਾ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਗੀਤ ਰੀਲੀਜ਼ ਹੋਇਆ ਹੈ।
