ਯੂਪੀ ਦੇ ਲਖੀਮਪੁਰ ਜ਼ਿਲੇ ਵਿੱਚ ਇੱਕ ਪਤੀ-ਪਤਨੀ ਦੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਪਤੀ-ਪਤਨੀ ਚਾਟ ਖਾਣ ਦੇ ਲਈ ਕੋਤਵਾਲੀ ਗੇਟ ਦੇ ਕੋਲ ਕਾਰ ਖੜੀ ਕਰਕੇ 9 ਮਹੀਨੇ ਦੀ ਬੱਚੀ ਨੂੰ ਕਾਰ ਵਿੱਚ ਹੀ ਛੱਡ ਚਲੇ ਗਏ। ਜਿਸਤੋ ਬਾਅਦ ਕਾਰ ਦੇ ਸ਼ੀਸੇ ਬੰਦ ਹੋਣ ਦੇ ਕਾਰਣ ਬੱਚੀ ਦਾ ਦਮ ਘੁੱਟਣ ਕਾਰਣ ਬੱਚੀ ਉਚੀ-ਉਚੀ ਰੋਣ ਲੱਗ ਗਈ। ਉਸ ਸਮੇਂ ਉਥੇ ਮੋਜ਼ੂਦ ਇੱਕ ਕਾਂਸਟੇਬਲ ਨੇ ਬੱਚੀ ਨੂੰ ਰੌਂਦੇ ਹੋਏ ਦੇਖਿਆ ਤਾ ਉਸਨੇ ਕਾਰ ਦਾ ਸ਼ੀਸਾ ਤੋੜ ਉਸਨੂੰ ਕਾਰ ਤੋ ਬਾਹਰ ਕੱਢਿਆ ਅਤੇ ਬੱਚੀ ਦੀ ਜਾਨ ਬੱਚ ਗਈ। ਜਿਸਤੋ ਬਾਅਦ ਬੱਚੀ ਦੇ ਮਾਤਾ-ਪਿਤਾ ਨੇ ਪੁਲਿਸ ਮੁਲਾਜ਼ਮ ਦਾ ਧੰਨਵਾਦ ਕੀਤਾ।
