ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਹੈ। ਕੱਲ ਰਾਘਵ ਚੱਢਾ, ਅਸ਼ੋਲ ਮਿੱਤਲ, ਸੰਦੀਪ ਪਾਠਕ ਤੇ ਹੋਰ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ (AAP) ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤਿੱਖਾ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ, ਜਿਸ ਦੀ ਤਸਵੀਰ ਵਾਇਰਲ ਹੋ ਰਹੀ ਹੈ, ਇਨ੍ਹਾਂ ਆਗੂਆਂ ਦੀ ਤੁਲਨਾ ਰਸੋਈ ਦੇ ਮਸਾਲਿਆਂ ਨਾਲ ਕਰਕੇ ਵੱਡਾ ਵਿਅੰਗ ਕੀਤਾ ਹੈ

ਮਾਨ ਦਾ ‘ਮਸਾਲੇਦਾਰ’ ਤੰਜ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੰਜਾਬੀ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ। ਤਸਵੀਰ ਅਨੁਸਾਰ ਉਨ੍ਹਾਂ ਲਿਖਿਆ:
“ਅਦਰਕ, ਲਸਣ, ਜ਼ੀਰਾ, ਮੇਥੀ ਪਾਊਡਰ, ਲਾਲ ਮਿਰਚ, ਕਾਲੀ ਮਿਰਚ ਅਤੇ ਧਨੀਆ, ਇਹ 7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਨੇ ਪਰ ਇਨ੍ਹਾਂ ਦੀ ਆਪਣੀ ‘ਸਬਜ਼ੀ’ ਨਹੀਂ ਬਣ ਸਕਦੀ..”
ਇਸ ਪੋਸਟ ਰਾਹੀਂ CM ਮਾਨ ਨੇ ਬਿਨਾਂ ਨਾਂ ਲਏ ਉਨ੍ਹਾਂ ਸੱਤ ਸੰਸਦ ਮੈਂਬਰਾਂ ਅਤੇ ਆਗੂਆਂ ਵੱਲ ਇਸ਼ਾਰਾ ਕੀਤਾ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ‘ਆਪ’ ਦਾ ਸਾਥ ਛੱਡਿਆ ਹੈ। ਉਨ੍ਹਾਂ ਦਾ ਮਤਲਬ ਸਾਫ਼ ਹੈ ਕਿ ਇਹ ਆਗੂ ਕਿਸੇ ਦੂਜੀ ਪਾਰਟੀ (ਭਾਜਪਾ) ਵਿੱਚ ਜਾ ਕੇ ਸਿਰਫ਼ ‘ਤੜਕਾ’ ਲਗਾਉਣ ਦਾ ਕੰਮ ਕਰ ਸਕਦੇ ਹਨ, ਪਰ ਖੁਦ ਕੋਈ ਸੁਤੰਤਰ ਹੋਂਦ ਜਾਂ ‘ਮੁੱਖ ਸਬਜ਼ੀ’ (ਜਿਵੇਂ ਕਿ ਮੁੱਖ ਮੰਤਰੀ ਜਾਂ ਮੁੱਖ ਆਗੂ) ਨਹੀਂ ਬਣ ਸਕਦੇ।
