ਪਿਤਾ ਤੋ ਬਿਨਾਂ ਮਜ਼ਦੂਰ ਮਾਂ ਦੀ 21 ਸਾਲਾਂ ਧੀ ਦਿਵਿਆ ਬਣੀ IPS, ਬਿਨਾਂ ਕੋਚਿੰਗ ਲਏ ਕੀਤੀ ਤਿਆਰੀ

ਹਰ ਸਾਲ ਲੱਖਾਂ ਵਿਦਿਆਰਥੀ ਯੂਪੀਐਸੀ ਦੀ ਪਿ੍ਰਖਿਆ ਦਿੰਦੇ ਹਨ ਪਰ ਕੁੱਝ ਵਿਦਿਆਰਥੀ ਸਖਤ ਮਿਹਨਤ ਕਰ ਇਹ ਪਿ੍ਰਖਿਆ ਹਾਸਿਲ ਕਰ ਲੈਂਦੇ ਹਨ ਅਤੇ ਕਈ ਫਿਰ ਤੋ ਪੇਪਰ ਦੇਣ ਦੀ ਤਿਆਰੀ ਕਰਦੇ ਹਨ। ਕਈ ਬੱਚੇ ਆਪਣੀ ਜ਼ਿੰਦਗੀ ਦੀਆ ਸਾਰੀਆ ਮੁਸ਼ਕਲਾਂ ਨੂੰ ਪਿੱਛੇ ਛੱਡ ਕੜ੍ਹੀ ਮਿਹਨਤ ਕਰ ਮੰਜ਼ਿਲ ਹਾਸਿਲ ਕਰਦੇ ਹਨ। ਅਜਿਹਾ ਹੀ ਕੁੱਝ 2021 ਬੈਚ ਦੀ ਆਈਪੀਐਸ ਦਿਵਿਆ ਤੰਵਰ ਨੇ ਕਰ ਦਿਖਾਇਆ ਹੈ। ਹਰਿਆਣਾ ਦੇ ਮਹਿੰਦਰਗੜ੍ਹ ਦੀ ਰਹਿਣ ਵਾਲੀ ਦਿਵਿਆ ਤੰਵਰ ਨੇ ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਵੀ ਕੜੀ ਮਿਹਨਤ ਕਰ ਇੱਕ ਵੱਖਰੀ ਪਹਿਚਾਣ ਬਣਾਈ ਅਤੇ ਬਾਕੀ ਬੱਚਿਆ ਲਈ ਇੱਕ ਮਿਸਾਲ ਪੈਦਾ ਕੀਤੀ। ਦੱਸ ਦਈਏ ਕਿ ਦਿਵਿਆ ਨੇ ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਵੀ ਬਿਨਾ ਕੋਈ ਕੋਚਿੰਗ ਲਏ ਇਹ ਪਿ੍ਰਖਿਆ ਪਾਸ ਕੀਤੀ । ਦਿਵਿਆ ਨੇ ਆਪਣੀ ਸਕੂਲੀ ਸਿੱਖਿਆ ਨਵੋਦਿਆ ਵਿਦਿਆਲਿਆ ਤੋ ਕੀਤੀ। ਦਿਵਿਆ ਆਪਣੀ ਜ਼ਿੰਦਗੀ ਵਿੱਚ ਹੋਰ ਵੀ ਪੜ੍ਹਨਾ ਚਾਹੁੰਦੀ ਸੀ ਪਰ ਸਕੂਲੀ ਸਿੱਖਿਆ ਦੋਰਾਨ ਦਿਵਿਆ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਸਦੇ ਸਾਰੇ ਸੁਪਨੇ ਟੁੱਟ ਗਏ। ਪਰ ਫਿਰ ਵੀ ਦਿਵਿਆ ਨੇ ਬਿਨਾਂ ਹੌਸਲਾ ਹਾਰੇ ਕੜੀ ਮਿਹਨਤ ਕੀਤੀ ਅਤੇ ਆਪਣੇ ਸੁਪਨਿਆ ਨੂੰ ਖੁਦ ਉਡਾਣ ਦਿੱਤੀ। ਦਿਵਿਆ ਨੇ ਬੀਐਸਸੀ ਪਾਸ ਕਰਨ ਤੋਂ ਬਾਅਦ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਘਰ ਦੇ ਇਕ ਛੋਟੇ ਜਿਹੇ ਕਮਰੇ ਵਿਚ 10 ਘੰਟੇ ਪੜ੍ਹ ਕੇ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਆਈਪੀਐਸ ਦਿਵਿਆ ਤੰਵਰ ਨੇ 2021 ਵਿੱਚ 21 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ। ਉਹ ਇਸ ਵਿੱਚ 438ਵਾਂ ਰੈਂਕ ਪ੍ਰਾਪਤ ਕਰਕੇ ਆਈਪੀਐਸ ਅਧਿਕਾਰੀ ਬਣ ਗਈ।

Tags :