ਭੈਣ ਦੇ ਘਰ ਮਿਲਣ ਆਏ ਨੌਜ਼ਵਾਨ ਤੇ ਅਣਪਛਾਤੇ ਨੌਜ਼ਵਾਨਾ ਨੇ ਕੀਤੀ ਫਾਇਰਿੰਗ, ਗੰਭੀਰ ਜ਼ਖਮੀ

ਅੰਮ੍ਰਿਤਸਰ ਦੇ ਇਲਾਕੇ ਇੰਦਰਾ ਕਲੋਨੀ ਵਿੱਚ ਨੌਜਵਾਨਾਂ ਵੱਲੋਂ ਇੱਕ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਤੇ ਗੋਲੀਆਂ ਚਲਾ ਦਿਤੀਆ ਗਈਆ।

ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਇੰਦਰਾ ਕਲੋਨੀ ਉਸਨੂੰ ਮਿਲਣ ਲਈ ਗਿਆ ਤੇ ਜਦੋਂ ਉਹ ਘਰ ਦੇ ਬਾਹਰ ਖੜਾ ਹੋਇਆ ਸੀ ਤਾਂ ਛੇ ਸੱਤ ਅਣਪਛਾਤੇ ਨੌਜਵਾਨ ਜਿਨਾਂ ਦੇ ਮੂੰਹ ਬੰਨੇ ਹੋਏ ਸਨ, ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਅਤੇ ਆਉਂਦੇ ਹੀ ਉਸਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਜਦ ਉਸਨੇ ਭਜਣ ਦੀ ਕੋਸ਼ਿਸ ਕੀਤੀ ਤਾ ਉਕਤ ਨੌਜਵਾਨਾਂ ਨੇ ਉਸਦੇ ਲੱਤ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮਾਮਲਾ ਦਰਜ ਕਰ ਅਣਪਛਾਤੇ ਨੌਜ਼ਵਾਨਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Tags :