G20 ਸੰਮੇਲਨ ਹੁਣ G21 ਦੇ ਨਾਮ ਨਾਲ ਜਾਵੇਗਾ ਜਾਣਿਆ

G20 ਨੂੰ ਹੁਣ G21 ਕਿਹਾ ਜਾਵੇਗਾ ਕਿਉਂਕਿ ਅਫਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਮਿਲ ਗਈ ਹੈ। ਭਾਰਤ ਨੇ ਆਪਣੇ-ਆਪ ਨੂੰ ਗਲੋਬਲ ਸਾਊਥ ਦੇ ਲੀਡਰ ਵਜੋਂ ਸਥਾਪਿਤ ਕਰ ਲਿਆ ਹੈ। ਅਫਰੀਕਨ ਯੂਨੀਅਨ ‘ਚ 55 ਦੇਸ਼ ਸ਼ਾਮਲ ਹਨ। ਪੀਐਮ ਮੋਦੀ ਨੇ ਕਿਹਾ, ਅਸੀਂ ਪ੍ਰਸਤਾਵ ਦਿੱਤਾ ਸੀ ਕਿ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ।

ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਸ ਨਾਲ ਸਹਿਮਤ ਹੋ। ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਕ ਮੈਂਬਰ ਵਜੋਂ ਅਫ਼ਰੀਕਨ ਯੂਨੀਅਨ ਨੂੰ ਸੱਦਾ ਦਿੰਦਾ ਹਾਂ। ਦਿੱਲੀ ‘ਚ ਜੀ-20 ਸੰਮੇਲਨ ਅੱਜ ਤੋਂ ਸ਼ੁਰੂ ਹੋ ਗਿਆ ਹੈ।

Tags :