ਘਰ ਵਿੱਚ ਲੜਕੀ ਜਨਮੀ ਦੀ ਖੁਸ਼ੀ ਮਨਾ ਰਿਹਾ ਸੀ ਪਰਿਵਾਰ…ਦਾਦਾ, ਪਿਤਾ ਅਤੇ ਚਾਚਾ ਨੇ ਕੀਤੀ ਆਤਮਹੱਤਿਆ

ਮਹਾਰਾਸ਼ਟਰ ਦੇ ਨਾਸਿਕ ਵਿੱਚ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ ਪਰਿਵਾਰ ਦੇ ਤਿੰਨ ਜੀਆਂ ਨੇ ਆਤਮਹੱਤਿਆ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਘਰ ਵਿੱਚਲੜਕੀ ਪੈਦਾ ਹੋਈ ਉਸ ਦਿਨ ਹੀ ਲੜਕੀ ਦੇ ਦਾਦਾ, ਪਿਤਾ ਅਤੇ ਚਾਚਾ ਨੇ ਆਤਮਹੱਤਿਆ ਕਰ ਲਈ। ਇਹ ਮਾਮਲਾ ਸਤਪੁਰ ਇਲਾਕੇ ਦੇ ਰਾਧਾਕ੍ਰਿਸ਼ਨਾ ਨਗਰ ਦਾ ਹੈ। ਦੱਸਿਆ ਜਾ ਰਿਹਾ ਹੈ ਘਰ ਦੀ ਆਰਥਿਕ ਸਥਿਤੀ ਖਰਾਬ ਹੋਣ ਦੇ ਕਾਰਣ ਪੂਰਾ ਪਰਿਵਾਰ ਕਰਜ਼ ਵਿੱਚ ਡੁੱਬਿਆ ਸੀ ਜਿਸਦੇ ਕਾਰਣ ਉਹ ਪਿਛਲੇ ਲੰਮੇ ਸਮੇ ਤੋ ਪਰੇਸ਼ਾਨੀ ਵਿੱਚ ਚੱਲ ਰਹੇ ਸਨ।

Tags :