ਊਦੇਪੁਰ ਵਿੱਚ ਪਹਿਲੀ ਵਾਰ ਇੱਕ ਸਮਲਿੰਗੀ ਜੋੜੇ ਨੇ ਕਰਵਾਇਆ ਵਿਆਹ

ਦੇਸ਼ ਵਿੱਚ ਵਿਆਹਾ ਦਾ ਸੀਜ਼ਨ ਜਾਰੀ ਹੈ ਤੇ ਉਦੈਪੁਰ ਵਿੱਚ ਪਹਿਲੀ ਵਾਰ ਇੱਕ ਸਮਲਿੰਗੀ ਵਿਆਹ ਹੋਇਆ ਹੈ। ਐਨਆਰਆਈ ਸਮਲਿੰਗੀ ਜੋੜੇ ਨੇ ਆਪਣੇ ਵਿਆਹ ਦੀ ਮੰਜ਼ਿਲ ਵਜੋਂ ਉਦੈਪੁਰ ਨੂੰ ਚੁਣਿਆ। ਜੋੜੇ ਨੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ, ਐਨਆਰਆਈ ਨਿਲਯ ਗੁਪਤਾ ਅਤੇ ਟੇਲਰ ਫਲੈਚਟ ਸੱਤ ਫੇਰੇ ਲੈ ਕੇ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਇਸ ਤੋਂ ਪਹਿਲਾਂ ਦੁਪਹਿਰ ਬਾਅਦ ਦੋਵਾਂ ਨੇ ਹਲਦੀ ਦੀ ਰਸਮ ਅਦਾ ਕੀਤੀ।  ਦੋਵਾਂ ਦੀ ਮੁਲਾਕਾਤ 3 ਦਸੰਬਰ 2019 ਨੂੰ ਨਿਊਯਾਰਕ ਸਿਟੀ ਦੇ ਯੂਨੀਅਨ ਸਕੁਏਅਰ ਸਥਿਤ ਨਿਊਟੇਲਾ ਕੈਫੇ ‘ਚ ਹੋਈ ਸੀ। ਇਸ ਦੌਰਾਨ ਟੇਲਰ ਕਿਸੇ ਕੰਮ ਲਈ ਇਕ ਹਫਤੇ ਲਈ ਅਮਰੀਕਾ ਆਇਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ ‘ਚ ਬਦਲ ਗਈ ਅਤੇ ਦੋਹਾਂ ਨੇ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਫੈਸਲਾ ਕੀਤਾ। ਵਿਆਹ ਵਿੱਚ ਦੇਸ਼-ਵਿਦੇਸ਼ ਤੋਂ 100 ਤੋਂ ਵੱਧ ਮਹਿਮਾਨ ਪਹੁੰਚੇ।