ਮੋਰੱਕੋ ਵਿੱਚ ਭੂਚਾਲ ਦੀ ਤਬਾਈ, ਕਰੀਬ 296 ਲੋਕਾਂ ਦੀ ਹੋਈ ਮੌਤ

ਮੋਰੱਕੋ ਵਿੱਚ ਅਚਾਨਕ ਆਏ ਭੂਚਾਲ ਨੇ ਤਬਾਈ ਮਚਾ ਦਿੱਤੀ ਹੈ। ਦੱਸ ਦਈਏ ਕਿ ਸ਼ੁੱਕਰਵਾਰ ਦੇਰ ਰਾਤ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਮੋਰੱਕੋ ‘ਚ ਘੱਟੋ-ਘੱਟ 296 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੌਰਾਨ ਮੋਰੱਕੋ ਦੇ ਲੋਕਾਂ ਵੱਲੋਂ ਕਾਫੀ ਵਿਡੀਓਜ਼ ਵੀ ਪੋਸਟ ਕੀਤੀਆਂ ਗਈਆਂ ਹਨ ਜਿਸ ਵਿੱਚ ਇਮਾਰਤਾਂ ਨੂੰ ਮਲਬੇ ਅਤੇ ਧੂੜ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਮਸ਼ਹੂਰ ਲਾਲ ਕੰਧਾਂ ਦੇ ਕੁਝ ਹਿੱਸੇ ਜੋ ਇਤਿਹਾਸਕ ਮੈਰਾਕੇਚ ਵਿੱਚ ਪੁਰਾਣੇ ਸ਼ਹਿਰ ਨੂੰ ਘੇਰਦੇ ਹਨ, ਜੋ ਕਿ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਹੈ, ਨੂੰ ਵੀ ਨੁਕਸਾਨ ਪਹੁੰਚਿਆ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੀ ਸ਼ੁਰੂਆਤੀ ਤੀਬਰਤਾ 6.8 ਸੀ ਜਦੋਂ ਇਹ ਰਾਤ 11:11 ਵਜੇ ਆਇਆ, ਜਿਸਦੇ ਝਟਕੇ ਕਈ ਸਕਿੰਟਾਂ ਤੱਕ ਚੱਲੇ। ਦੂਜੇ ਪਾਸੇ ਮੋਰੱਕੋ ਦੇ ਨੈਸ਼ਨਲ ਸਿਸਮਿਕ ਮਾਨੀਟਰਿੰਗ ਐਂਡ ਅਲਰਟ ਨੈੱਟਵਰਕ ਨੇ ਇਸ ਦੀ ਤੀਬਰਤਾ 7 ਮਾਪੀ। ਉੱਥੇ ਅਮਰੀਕੀ ਏਜੰਸੀ ਵੱਲੋਂ 19 ਮਿੰਟ ਬਾਅਦ 4.9 ਤੀਬਰਤਾ ਦੇ ਝਟਕੇ ਦੀ ਸੂਚਨਾ ਦਿੱਤੀ ਗਈ।

Tags :