ਸੁੱਤੇ ਪਏ ਨੌਜ਼ਵਾਨ ਤੇ ਡਿੱਗਿਆਂ ਛੱਤ ਵਾਲਾ ਪੱਖਾਂ, ਵੱਢੀ ਗਈ ਧੌਣ, ਇੱਕ ਦਿਨ ਪਹਿਲਾ ਹੋਇਆ ਸੀ ਵਿਆਹ

ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਨੌਜ਼ਵਾਨ ਤੇ ਛੱਤ ਵਾਲਾ ਪੱਖਾ ਡਿੱਗਣ ਕਾਰਣ ਧੌਣ ਵੱਢੀ ਗਈ। ਜਿਸਤੋ ਬਾਅਦ ਨੌਜ਼ਵਾਨ ਨੂੰ ਹਸਪਤਲਾ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ 26 ਟਾਂਕੇ ਲਗਾ ਕੇ ਨੌਜਵਾਨ ਦੀ ਜਾਨ ਬਚਾਈ। ਨੌਜਵਾਨ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਹੱਥ ‘ਤੇ ਵੀ ਡੂੰਘਾ ਜ਼ਖ਼ਮ ਹੋ ਗਿਆ। ਉਸ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਜਾਣਕਾਰੀ ਅਨੁਸਾਰ, 12 ਵਜੇ ਦੇ ਕਰੀਬ ਕਮਰੇ ‘ਚ ਸੌਂ ਰਹੇ ਇਕਰਾਮ ਦੇ ਚੀਕਣ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਕਮਰੇ ਵਿੱਚ ਆ ਗਏ। ਵੇਖਿਆ ਤਾਂ ਇਕਰਾਮ ਖੂਨ ਨਾਲ ਲੱਥਪੱਥ ਸੀ। ਉਸ ਦੀ ਗਰਦਨ ਅਤੇ ਇਕ ਹੱਥ ‘ਤੇ ਡੂੰਘਾ ਜ਼ਖ਼ਮ ਸੀ, ਜਿਸ ਵਿਚੋਂ ਖੂਨ ਵਹਿ ਰਿਹਾ ਸੀ। ਛੱਤ ਵਾਲਾ ਪੱਖਾ ਮੰਜੇ ‘ਤੇ ਪਿਆ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਰਾਨਾ ਦੇ ਹੈੱਡ ਕਾਂਸਟੇਬਲ ਪ੍ਰਕਾਸ਼ ਵੀ ਹਸਪਤਾਲ ਪੁੱਜੇ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸਟੇਸ਼ਨ ਅਧਿਕਾਰੀ ਪ੍ਰਮੋਦ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਹ ਹਾਦਸਾ ਸੀ ਜਾਂ ਕੋਈ ਸਾਜ਼ਿਸ਼ ਸੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।

Tags :