ਸਾਧਵੀ ਜਬਰ ਜਨਾਹ, ਪੱਤਰਕਾਰ ਤੇ ਸਾਬਕਾ ਡੇਰਾ ਪ੍ਰਬੰਧਕ ਹੱਤਿਆਕਾਂਡ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਗੁਰਮੀਤ ਸਿੰਘ ਰਾਮ ਰਹੀਮ ਅੱਠਵੀਂ ਬਾਰ ਬਾਹਰ ਨਿਕਲ ਆਇਆ ਹੈ। ਰਾਮ ਰਹੀਮ ਜਿਨਸੀ ਤਸ਼ੱਦਦ ਮਾਮਲੇ ’ਚ ਅਗਸਤ 2017 ਤੋਂ ਸੁਨਾਰੀਆ ਜੇਲ੍ਹ ’ਚ ਬੰਦ ਹੈ।
ਇਸਤੋਂ ਬਾਅਦ ਦੋ ਵੱਖ-ਵੱਖ ਹੱਤਿਆਕਾਂਡ ’ਚ ਗੁਰਮੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸੇ ਦੌਰਾਨ ਡੇਰਾ ਮੁਖੀ ਨੇ ਯੂਪੀ ਦੇ ਬਾਗਵਤ ’ਚ ਪੁੱਜਣ ’ਤੇ 40 ਸਕਿੰਟਾਂ ਦੀ ਵੀਡੀਓ ਜਾਰੀ ਕੀਤੀ। ਗੁਰਮੀਤ ਨੇ ਆਪਣੇ ਪੈਰੋਕਾਰਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਯੂਪੀ ਨਾ ਆਉਣ।
