ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਇੱਕ ਸਕੂਲੀ ਬੱਚਿਆਂ ਨਾਲ ਰੀ ਇੱਕ ਮੈਜਿਕ ਵੈਨ 11000 ਕੇਵੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡਰਾਈਵਰ ਅਤੇ 15 ਤੋਂ ਵੱਧ ਸਕੂਲੀ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ‘ਚ ਤਿੰਨ ਬੱਚਿਆਂ ਅਤੇ ਡਰਾਈਵਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਹਾਇਰ ਸੈਂਟਰ ਝਾਂਸੀ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਕੋਂਚ ਕੋਤਵਾਲੀ ਇਲਾਕੇ ਦੇ 132 ਬਿਜਲੀ ਘਰ ਨੇੜੇ ਵਾਪਰੀ।
ਜ਼ਖਮੀ ਬੱਚਿਆਂ ਦਾ ਕਹਿਣਾ ਹੈ ਕਿ ਡਰਾਈਵਰ ਆਸ਼ੀਸ਼ ਨੇ ਕੰਨਾਂ ਵਿਚ ਏਅਰ ਫੋਨ ਲਗਾਇਆ ਹੋਇਆ ਸੀ ਅਤੇ ਉਹ ਵੀ ਤੇਜ਼ ਗੱਡੀ ਚਲਾ ਰਿਹਾ ਸੀ। ਕਈ ਵਾਰ ਡਰਾਈਵਰ ਨੂੰ ਹੌਲੀ ਗੱਡੀ ਚਲਾਉਣ ਲਈ ਕਿਹਾ ਗਿਆ ਪਰ ਡਰਾਈਵਰ ਨੇ ਰਫ਼ਤਾਰ ਘੱਟ ਨਹੀਂ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
