ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਦੇਰ ਰਾਤ ਹੋਈ ਹਲਕੀ ਬਰਫ਼ਬਾਰੀ ਤੋਂ ਬਾਅਦ ਪੂਰੀ ਘਾਟੀ ਵਿੱਚ ਤਾਪਮਾਨ ਕਾਫੀ ਹੇਠਾਂ ਡਿੱਗ ਗਿਆ ਹੈ। ਜਿੱਥੇ ਸੈਲਾਨੀ ਇਸ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ, ਉੱਥੇ ਹੀ ਤੇ ਗੱਡੀਆਂ ਵੀ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕ ਗਈਆਂ ਨੇ ਤੇ ਤੁਹਾਨੂੰ ਦਸਦੀਏ ਸਥਾਨਕ ਲੋਕਾਂ ਲਈ ਕੜਾਕੇ ਦੀ ਠੰਢ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ
ਮੀਂਹ ਅਤੇ ਤੇਜ਼ ਹਵਾਵਾਂ ਨੇ ਵਧਾਈਆਂ ਮੁਸ਼ਕਲਾਂ
ਮੰਗਲਵਾਰ ਨੂੰ ਦਿਨ ਭਰ ਹੋਈ ਭਾਰੀ ਬਾਰਿਸ਼ ਅਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਸ ਖਰਾਬ ਮੌਸਮ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੰਮਕਾਜ ਵਿੱਚ ਰੁਕਾਵਟ ਆਈ ਅਤੇ ਲੋਕ ਘਰਾਂ ਵਿੱਚ ਹੀ ਕੈਦ ਹੋਣ ਲਈ ਮਜਬੂਰ ਹੋ ਗਏ।
ਸੜਕਾਂ ‘ਤੇ ਫਿਸਲਣ ਕਾਰਨ ਟ੍ਰੈਫਿਕ ਪ੍ਰਭਾਵਿਤ
ਬਰਫ਼ਬਾਰੀ ਤੋਂ ਬਾਅਦ ਸੜਕਾਂ ‘ਤੇ ਜਮੀ ਬਰਫ਼ ਦੀ ਚਿੱਟੀ ਚਾਦਰ ਕਾਰਨ ਫਿਸਲਣ ਕਾਫੀ ਵੱਧ ਗਈ ਹੈ।
ਵਾਹਨਾਂ ਦੀ ਰਫ਼ਤਾਰ: ਫਿਸਲਣ ਕਾਰਨ ਮੁੱਖ ਮਾਰਗਾਂ ‘ਤੇ ਗੱਡੀਆਂ ਦੀ ਰਫ਼ਤਾਰ ਬਹੁਤ ਹੌਲੀ ਹੋ ਗਈ ਹੈ। ਪ੍ਸ਼ਾਸਨ ਨੇ ਵਾਹਨ ਚਾਲਕਾਂ ਨੂੰ ਪਹਾੜੀ ਰਸਤਿਆਂ ‘ਤੇ ਬੇਹੱਦ ਸਾਵਧਾਨੀ ਨਾਲ ਚੱਲਣ ਦੀ ਹਦਾਇਤ ਦਿੱਤੀ ਹੈ। ਫਿਸਲਣ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ, ਮੁੜ ਠੰਡ ਵਧੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਹਨਾਂ ਇਲਾਕਿਆਂ ਵਿੱਚ ‘ਔਰੇਂਜ ਅਲਰਟ’ ਜਾਰੀ
ਮੌਸਮ ਵਿਭਾਗ ਅਨੁਸਾਰ ਸੂਬੇ ਦੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ ਮੌਸਮ ਜ਼ਿਆਦਾ ਖਰਾਬ ਰਹਿਣ ਦੀ ਸੰਭਾਵਨਾ ਹੈ। ਹੇਠ ਲਿਖੇ ਖੇਤਰਾਂ ਵਿੱਚ 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ:
ਜ਼ਿਲ੍ਹੇ: ਸੰਗਰੂਰ, ਪਟਿਆਲਾ, ਲੁਧਿਆਣਾ (ਪੂਰਬੀ), ਨਾਭਾ, ਫਤਹਿਗੜ੍ਹ ਸਾਹਿਬ, ਖੰਨਾ, ਧੂਰੀ, ਮਾਲੇਰਕੋਟਲਾ, ਰੂਪਨਗਰ ਅਤੇ ਬਲਾਚੌਰ।
ਭਵਿੱਖਬਾਣੀ: ਇਹਨਾਂ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਦਰਮਿਆਨਾ ਮੀਂਹ ਅਤੇ ਕਈ ਥਾਵਾਂ ‘ਤੇ ਗੜੇਮਾਰੀ ਹੋਣ ਦਾ ਖਦਸ਼ਾ ਹੈ।
ਬਾਕੀ ਸੂਬੇ ਵਿੱਚ ‘ਯੈਲੋ ਅਲਰਟ’
ਪੰਜਾਬ ਦੇ ਇੱਕ ਵੱਡੇ ਹਿੱਸੇ ਵਿੱਚ ਯੈਲੋ ਅਲਰਟ ਬਰਕਰਾਰ ਹੈ, ਜਿੱਥੇ ਹਲਕੀ ਗਰਜ-ਚਮਕ ਅਤੇ 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਪ੍ਰਭਾਵਿਤ ਜ਼ਿਲ੍ਹੇ: ਮਾਨਸਾ, ਬਠਿੰਡਾ, ਬਰਨਾਲਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ, ਮੋਹਾਲੀ ਅਤੇ ਚੰਡੀਗੜ੍ਹ।
ਮੌਸਮ ਵਿਭਾਗ ਦੀ ਸਲਾਹ: ਅਗਲੇ 48 ਘੰਟਿਆਂ ਦੌਰਾਨ ਖਰਾਬ ਮੌਸਮ ਕਾਰਨ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਕਿਸਾਨਾਂ ਨੂੰ ਫ਼ਸਲਾਂ ਦੇ ਬਚਾਅ ਲਈ ਅਤੇ ਆਮ ਲੋਕਾਂ ਨੂੰ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ
