ਅਮਰੀਕਾ ਵਿਚ ਦੋ ਕਾਲਜਾਂ ਨੂੰ ਮਿਲੀ ਪੰਜਾਬੀ ਪੜ੍ਹਾਉਣ ਦੀ ਮਾਨਤਾ, ਲਗਾਈਆ ਜਾਣਗੀਆ ਕਲਾਸਾਂ

ਅਮਰੀਕਾ ਵਿਚ ਦੋ ਕਾਲਜਾ ਵਿਚ ਪੰਜਾਬੀ ਭਾਸ਼ਾ ਨੂੰ ਮਾਨਤਾ ਮਿਲ ਗਈ ਹੈ ਜੋ ਕਿ ਪੰਜਾਬੀਆ ਲਈ ਇਕ ਬਹੁਤ ਵਡੀ ਮਾਣ ਵਾਲੀ ਗਲ ਹੈ। ਹੁਣ ਇਹਨਾਂ ਕਾਲਜਾ ਵਿਚ ਪੰਜਾਬੀ ਭਾਸ਼ਾ ਦੀਆ ਕਲਾਸਾਂ ਲਗਿਆ ਕਰਨਗੀਆ। ਦਸ ਦਈਏ ਕਿ ਗੁਰਮਿੰਦਰ ਸਿੰਘ ਸੰਘਾ ਦੇ ਅਣਥਕ ਮਿਹਨਤ ਸਦਕਾ ਪੰਜਾਬੀ ਭਾਸ਼ਾ ਦੇ ਵਿਸ਼ੇ ਨੂੰ ਪੜ੍ਹਾਉਣ ਲਈ ਦੋ ਅਮਰੀਕੀ ਕਾਲਜਾ ਫਰਿਜ਼ਨੋ ਅਤੇ ਮੰਡੇਰੀ ਕਮਿਊਨਟੀ ਕਾਲਜ ਵਿਚ ਬਹੁਤ ਜਲਦ ਪੰਜਾਬੀ ਦੀਆ ਕਾਲਾਸਾ ਸ਼ੁਰੂ ਕੀਤੀਆ ਜਾਣਗੀਆ। ਗੁਰਮਿੰਦਰ ਸਿੰਘ ਸੰਘਾ ਨੇ ਦਸਿਆ ਕਿ ਪੰਜਾਬੀ ਭਾਸ਼ਾ ਦੀਆ ਕਾਲਾਸਾ ਮਾਨਤਾ ਪਰਾਪਤ ਹਨ ਅਤੇ ਇਸ ਲਈ ਰਿਜੇਸ਼ਟਰੇਸ਼ਨ ਵੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਇਸਤੋਂ ਬਾਅਦ ਜਲਦ ਹੀ ਕੈਲੇਫੋਰਨੀਆ ਦੇ ਸ਼ਹਿਰਾ ਦੇ ਕਾਲਜਾਂ ਵਿਚ ਪੰਜਾਬੀ ਪੜ੍ਹਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।