ਕੈਨੇਡੀਅਨ ਪੁਲਿਸ ਦੀ ਭਾਰਤੀਆ ਨੂੰ ਸਖਤ ਚੇਤਾਵਨੀ, ਇਹਨਾਂ ਦੌ ਗੈਂਗਸਟਰਾਂ ਤੋਂ ਲੋਕ ਦੂਰੀ ਬਣਾ ਕੇ ਰੱਖਣ

ਕੈਨੇਡਾ ਪੁਲਿਸ ਏਜੰਸੀ ਨੇ ਭਾਰਤੀ ਮੂਲ ਦੇ ਦੋ ਵਿਅਕਤਆ ਦੀ ਪਛਾਣ ਕਰਦੇ ਹੋਏ ਭਾਰਤੀ ਲੋਕਾਂ ਨੂੰ ਇਹਨਾਂ ਕੋਲੋ ਦੂਰੀ ਬਨਾਉਣ ਦੀ ਚੇਤਾਵਨੀ ਦਿਤੀ ਹੈ। ਉਹਨਾਂ ਦਾ ਕਹਿਣਾ ਇਹ ਦੋਵੇਂ ਨੌਜ਼ਵਾਨ ਜੋ ਕਿ ਗੈਂਗ ਸੰਘਰਸ਼ਾਂ ਅਤੇ ਹਿੰਸਾ ਨਾਲ ਜੁਡੇ ਹੋਣ ਕਾਰਣ ਭਾਈਚਾਰੇ ਲਈ ਇਕ ਖਤਰਾ ਬਣ ਸਕਦੇ ਹਨ। ਸਰੀਰਾਇਲ ਕੈਨੇਡੀਅਨ ਪੁਲਿਸ ਨੇ ਕਿਹਾ ਕਿ ਇਹ ਦੋਵੇਂ ਨੌਜ਼ਵਾਨ ਕਰਨਵੀਰ ਗਰਚਾ ਉਮਰ 24 ਸਾਲ ਅਤੇ ਹਰਕੀਰਤ ਝੂਟੀ ਉਮਰ 22 ਸਾਲ ਜੋ ਕਿ ਅਪਰਾਧਿਕ ਗਤੀਵੀਧੀਆ ਅਤੇ ਉਚ ਪਧਰੀ ਹਿੰਸਾ ਨਾਲ ਜੁਡੇ ਹੋਏ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਉਹਨਾਂ ਨਾਲ ਜੁਡਿਆ ਹੋਇਆ ਹੈ ਤਾਂ ਉਹ ਆਪਣੇ ਆਪ ਨੂੰ ਖਤਰੇ ਵਿਚ ਪਾ ਸਕਦਾ ਹੈ। ਇਸ ਲਈ ਉਹ ਉਹਨਾਂ ਤੋਂ ਦੂਰੀ ਬਣਾਈ ਰਖਣ। ਪੁਲਿਸ ਨੇ ਦਸਿਆ ਕਿ ਇਹ ਦੋਵੇਂ ਕੈਨੇਡਾ ਦੇ ਸਰੀ ਸ਼ਹਿਰ ਦੇ ਵਸਨੀਕ ਹਨ ਅਤੇ ਨਸ਼ੇ ਦੇ ਵਪਾਰ, ਗੈਂਗਸਟਰ ਗਤੀਵਿਧੀਆ ਅਤੇ ਗੋਲੀਬਾਰੀ ਦੀਆ ਘਟਨਾਵਾਂ ਵਿਚ ਸ਼ਾਮਿਲ ਹਨ। ਜਿਹਨਾਂ ਨੇ ਕਈ ਪਰਿਵਾਰਾਂ ਨੂੰ ਖਤਰੇ ਵਿਚ ਪਾ ਦਿਤਾ ਹੈ। ਦਸ ਦਈਏ ਕਿ, 2022 ਵਿਚ ਕੈਨੇਡੀਅਨ ਪੁਲਿਸ ਨੇ 11ਬਦਨਾਮ ਗੈਂਗਸਟਰਾ ਦੀ ਸੂਚੀ ਤਿਆਰ ਕੀਤੀ ਸੀ ਜੋ ਕਿ 9 ਗੈਂਗਸਟਰ ਪੰਜਾਬ ਰਾਜ ਤੋਂ ਸਨ। ਇਸ ਦੋਰਾਨ ਮੂਸੇਵਾਲਾ ਕਤਲ ਵਿਚ ਨਾਮਜ਼ਦ ਗੈਂਗਸਟਰ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਉਸ ਵਿਰੁਧ ਭਾਰਤ ਵਿਚ 16 ਕੇਸ ਦਰਜ ਹਨ ।