ਕਹਿੰਦੇ ਹਨ ਜਦੋਂ ਪਿਆਰ ਹੁੰਦਾ ਹੈ ਤਾਂ ਉਦੋਂ ਉਹ ਉਮਰ, ਜਾਤ ਜਾਂ ਗਰੀਬੀ-ਅਮੀਰੀ ਨਹੀਂ ਦੇਖਦਾ। ਅਜਿਹੀ ਹੀ ਇਕ ਅਜੀਬੋ-ਗਰੀਬ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ 24 ਸਾਲਾਂ ਲੜਕੀ ਨੂੰ ਇੱਕ 64 ਸਾਲਾ ਆਦਮੀ ਦੇ ਨਾਲ ਪਿਆਰ ਹੋ ਗਿਆ। ਇਸ ਰਿਸ਼ਤੇ ਨੂੰ ਲੈ ਕੇ 24 ਸਾਲ ਦੀ ਸੇਮੀ ਅਤਾਦ੍ਰਜਾ ਟ੍ਰੋਲ ਵੀ ਹੋ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਲ ਲੜਕੀ ਇਕ ਨਿਜੀ ਰੈਸਟੋਰੇਟ ਵਿੱਚ ਵੇਟਰ ਦਾ ਕੰਮ ਕਰਦੀ ਸੀ ਅਤੇ ਪਰ ਹੁਣ ਉਸਦੀ ਅਮੀਰ ਬੁਆਏਫੈਂ੍ਰਡ ਨਾਲ ਰਿਲੇਸ਼ਨਸ਼ਿਪ ਵਿੱਚ ਆਉਣ ਤੋਂ ਬਾਅਦ ਉਸਦੀ ਜ਼ਿੰਦਗੀ ਬਦਲ ਗਈ ਅਤੇ ਹੁਣ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੀ ਹੈ। ਕਰੋੜਾਂ ਦੀ ਜਾਇਦਾਦ ਦੇ ਮਾਲਕ ਕਲਾਉਡੀਓ ਨਾਲ ਰਹਿ ਕੇ ਅਤਾਦ੍ਰਜਾ ਬਹੁਤ ਖੁਸ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਹੁਣ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ ਹਨ, ਜਿਸ ਲਈ ਉਸ ਨੂੰ ਪਹਿਲਾਂ ਸੰਘਰਸ਼ ਕਰਨਾ ਪੈਂਦਾ ਸੀ। ਉਸਨੇ ਕਿਹਾ ਕਿ ਕਿ ਉਸਨੂੰ ਕੋਈ ਫਰਕ ਨਹੀਂ ਪੈਦਾ ਲੋਕ ਉਸਦੇ ਬਾਰੇ ਕੀ ਬੋਲਦੇ ਹਨ। ਕਲਾਉਡੀਓ ਬਾਰੇ ਅਤਾਦ੍ਰਜਾ ਨੇ ਦੱਸਿਆ ਕਿ ਉਹ 2 ਬੱਚਿਆਂ ਦਾ ਪਿਤਾ ਹੈ ਅਤੇ ਉਸਦਾ ਪੂਰਾ ਪਰਿਵਾਰ ਅਤਾਦ੍ਰਜਾ ਨਾਲ ਜੁੜਿਆ ਹੈ। ਇਥੋਂ ਤੱਕ ਕਿ ਅਟਾਦ੍ਰਜਾ ਦਾ ਕਲੌਡੀਓ ਦੀ ਪਹਿਲੀ ਪਤਨੀ ਨਾਲ ਵੀ ਚੰਗਾ ਰਿਸ਼ਤਾ ਹੈ। ਉਨ੍ਹਾਂ ਦੇ ਰਿਸ਼ਤੇ ਦੀ ਖਾਸ ਗੱਲ ਇਹ ਹੈ ਕਿ ਕਲਾਉਡੀਓ ਉਸਦੇ ਸਾਰੇ ਸ਼ੌਕ ਪੂਰੇ ਕਰਦਾ ਹੈ। ਉਸਨੇ ਉਨ੍ਹਾਂ ਨੂੰ ਪੈਸੇ ਖਰਚਣ ਤੋਂ ਕਦੇ ਰੋਕਿਆ ਨਹੀਂ ਅਤੇ ਨਾ ਹੀ ਕੋਈ ਸੀਮਾ ਤੈਅ ਕੀਤੀ। ਇਹ ਜੋੜਾ ਚੀਨ, ਇਟਲੀ ਅਤੇ ਜਰਮਨੀ ਵਰਗੇ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ ਅਤੇ ਦੋਵੇਂ ਇਕੱਠੇ ਬਹੁਤ ਖੁਸ਼ ਹਨ।
