ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਵਿੱਚ ਕਈ ਸਾਰੇ ਪਰਿਵਾਰਾਂ ਦੇ ਪਰਿਵਾਰ ਜਾਨ ਗੁਆ ਬੈਠੇ। ਇਸ ਭਿਆਨਕ ਹਾਦਸੇ ਨੇ ਐਨਡੀਆਰਐਫ ਦੇ ਬਚਾਅ ਕਰਮਚਾਰੀਆ ਨੂੰ ਵੀ ਮਾਨਸਿਕ ਤੌਰ ਤੇ ਪ੍ਰਭਾਵਿਤ ਕੀਤਾ ਹੈ। ਐਨਡੀਆਰਐਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਾਲ ਨੇ ਦੱਸਿਆ ਕਿ ਬਚਾਅ ਕਾਰਜ ਵਿੱਚ ਲੱਗੇ ਕਰਮੀਆ ਵਿੱਚੋ ਇੱਕ ਕਰਮੀ ਜਦੋ ਪਾਣੀ ਦੇਖਦਾ ਹੈ ਤਾਂ ਉਸਨੂੰ ਉਹ ਖੂਨ ਨਜ਼ਰ ਆਉਦਾ ਹੈ। ਜਦਿਕ ਹੋਰ ਕਰਮਚਾਰੀਆ ਨੂੰ ਭੁੱਖ ਵੀ ਨਹੀ ਲੱਗ ਰਹੀ।

