ਕਾਰ ਠੀਕ ਕਰਵਾਉਣ ਗਈ ਅਮੀਰ ਕੁੜੀ ਨੂੰ ਪੈਂਚਰ ਲਗਾਉਣ ਵਾਲੇ ਨਾਲ ਹੋਇਆ ਪਿਆਰ, ਕਰਵਾਇਆ ਵਿਆਹ

ਕਹਿੰਦੇ ਹਨ ਕਿ ਪਿਆਰ ਕਦੇ ਵੀ ਦੇਖ ਸੋਚ ਕੇ ਨਹੀਂ ਹੁੰਦਾ । ਇਹ ਨਾ ਤਾ ਜਾਤ ਦੇਖਦੀ ਹੈ ਤੇ ਨਾਹ ਹੀ ਰੰਗ। ਇਨਸਾਨ ਆਪਣਾ ਪਿਆਰ ਪਾਉਣ ਨੂੰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅਜਿਹੀ ਇਕ ਕਹਾਣੀ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਦੇਖਣ ਨੂੰ ਮਿਲੀ । ਜਿੱਥੇ ਕਿ ਇੱਕ ਅਮੀਰ ਘਰ ਦੀ ਕੁੜੀ ਨੂੰ ਪੈਂਚਰ ਲਗਾਉਣ ਵਾਲੇ ਨਾਲ ਪਿਆਰ ਹੋ ਗਿਆ। ਇਹ ਆਸੀਆ ਅਤੇ ਜਿਸੈਨ ਦੀ ਕਹਾਣੀ ਹੈ, ਜਿਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਪਿਆਰ ਕੋਈ ਵੀ ਦੀਵਾਰ ਤੋੜ ਸਕਦਾ ਹੈ। ਇਹ ਅਨੋਖਾ ਜ਼ੌੜਾ ਪਾਕਿਸਤਾਨ ਦਾ ਰਹਿਣ ਵਾਲਾ ਹੈ । ਦੱਸ ਦਈਏ ਕਿ ਆਇਸ਼ਾ ਇੱਕ ਦਿਨ ਪੈਂਚਰ ਦੀ ਦੁਕਾਨ ਤੇ ਪੈਂਚਰ ਲਗਾਉਣ ਲਈ ਗਈ ਸੀ ਅਤੇ ਉਥੇ ਉਸਦੀ ਮੁਲਾਕਾਤ ਜਿਸੈਨ ਨਾਲ ਹੋਈ। ਉਸਨੇ ਨਾ ਸਿਰਫ ਆਇਸ਼ਾ ਦੀ ਕਾਰ ਠੀਕ ਕੀਤੀ, ਸਗੋਂ ਉਸ ਨੂੰ ਚਾਹ ਵੀ ਪਿਲਾਈ। ਆਇਸ਼ਾ ਜਿਸੈਨ ਦੇ ਇਸ ਵਿਵਹਾਰ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੂੰ ਪਹਿਲੀ ਨਜ਼ਰ ਵਿੱਚ ਹੀ ਉਸ ਨਾਲ ਪਿਆਰ ਹੋ ਗਿਆ। ਆਇਸ਼ਾ ਦਾ ਕਹਿਣਾ ਹੈ ਕਿ ਉਸਨੇ ਜਿਸੈਨ ਨੂੰ ਮਿਲਣ ਲਈ ਜਾਣਬੁੱਝ ਕੇ ਦੁਬਾਰਾ ਟਾਇਰ ਪੈਂਚਰ ਕਰ ਦਿੱਤਾ ਅਤੇ ਉਸਨੂੰ ਮਿਲਣ ਗਈ। ਇਹ ਸਿਲਸਿਲਾ ਕੁਝ ਦਿਨ ਚੱਲਿਆ ਅਤੇ ਜਿਸੈਨ ਨੂੰ ਵੀ ਆਇਸ਼ਾ ਨਾਲ ਪਿਆਰ ਹੋ ਗਿਆ। ਅੱਜ ਉਹ ਇੱਕ ਦੂਜੇ ਨਾਲ ਵਿਆਹ ਕਰਵਾ ਕੇ ਪਤੀ-ਪਤਨੀ ਬਣ ਗਏ ਹਨ।