ਪੂਰੀ ਦੁਨੀਆ ਵਿੱਚ ਸੁਸਤ ਲੋਕਾਂ ਦੀ ਕੋਈ ਕਮੀ ਨਹੀਂ ਹੈ। ਕਈ ਲੋਕ ਤਾਂ ਇੰਨੇ ਸੁਸਤ ਹੁੰਦੇ ਹਨ ਕਿ ਚਾਹੇ ਉਹਨਾਂ ਤੇ ਪਾਣੀ ਦੀ ਬਾਲਟੀ ਵੀ ਸੁੱਟ ਦਿੱਤੀ ਜਾਵੇ ਤਾਂ ਵੀ ਉਹ ਨਹੀਂ ਉੱਠਦੇ। ਸੁਸਤ ਲੋਕਾਂ ਦਾ ਇਸ ਤਰਾ ਹੀ ਕੋਈ ਨਜਾਰਾ ਕੋਲੰਬੀਆ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕੀ ਵਰਲਡ ਲੇਜੀਨੈੱਸ ਡੇ ਵਾਲੇ ਦਿਨ ਦੁਨੀਆ ਭਰ ਦੇ ਸੁਸਤ ਲੋਕ ਇਕੱਠੇ ਹੁੰਦੇ ਹਨ ਅਤੇ ਇਹ ਦਿਨ ਮਨਾਉਦੇ ਹਨ। ਪਰ ਸੁਣਨ ਵਿੱਚ ਭਾਵੇਂ ਹੀ ਇੱਕ ਅਜੀਬੋ-ਗਰੀਬ ਤਿਉਹਾਰ ਹੈ ਪਰ ਫਿਰ ਵੀ ਲੋਕ ਇਸਨੂੰ ਬਹੁਤ ਆਨੰਦ ਨਾਲ ਮਨਾਉਦੇ ਹਨ । ਇਹ ਤਿਉਹਾਰ 19 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਸਾਰੇ ਸੁਸਤ ਲੋਕ ਇਕੱਠੇ ਹੁੰਦੇ ਹਨ ਅਤੇ ਸਡ਼ਕਾ ਤੇ ਵੱਖ-ਵੱਖ ਜਗਾ ਤੇ ਸੌਦੇਂ ਹਨ ਇਸ ਦਿਨ ਲੋਕ ਆਪਣੇ-ਆਪਣੇ ਘਰਾਂ ਤੋਂ ਬਿਸਤਰੇ ਲੈ ਕੇ ਆਉਦੇ ਹਨ ਅਤੇ ਆਰਾਮ ਕਰਦੇ ਹਨ ਅਤੇ ਖਾਂਦੇ-ਪੀਂਦੇ ਹਨ। ਇਸ ਦਿਨ ਸੁਸਤ ਲੋਕ ਸੌ ਕੇ ਅਤੇ ਖਾ-ਪੀ ਕੇ ਆਪਣਾ ਦਿਨ ਮਨਾਉਦੇ ਹਨ। ਦੱਸ ਦਈਏ ਕਿ ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਖਾਸ ਗੱਲ ਇਹ ਹੈ ਕਿ ਕੋਲੰਬੀਆ ਦੇ ਲੋਕ ਤਨਾਅ ਨਾਲ ਲਡ਼ਨ ਲਈ ਇਹ ਦਿਨ ਮਨਾਉਦੇ ਹਨ। ਇਹ ਤਿਉਹਾਰ ਕੋਲੰਬੀਆ ਵਿੱਚ ਸਾਲ 1985 ਤੋਂ ਮਨਾਇਆ ਜਾ ਰਿਹਾ ਹੈ।