ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪੱਡਾ ਦੇ 35 ਸਾਲਾਂ ਨੌਜਵਾਨ ਸ਼ੌਕਤ ਮਸੀਹ ਦੀ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆ ਮ੍ਰਿਤਕ ਨੌਜ਼ਵਾਨ ਦੇ ਪਿਤਾ ਲੱਖਾਂ ਮਸੀਹ ਅਤੇ ਉਸਦੇ ਨਾਲ ਕੰਮ ਕਰਦੇ ਨੌਜਵਾਨ ਨੇ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਕਾਹਲਾਵਾਲੀ ਵਿੱਚ ਬਣ ਰਹੇ ਨੈਸ਼ਨਲ ਹਾਈਵੇ ਵਿੱਚ ਆਈਆਂ ਦੁਕਾਨਾ ਦਾ ਲੈਂਟਰ ਤੋੜ ਰਹੇ ਸਨ ਤਾਂ ਅਚਾਨਕ ਲੈਂਟਰ ਦਾ ਸਰੀਆਂ ਉੱਪਰੋਂ ਲੰਘ ਰਿਹਾ ਹਾਈ ਵੋਲਟੇਜ ਤਾਰਾਂ ਨਾਲ ਜਾ ਲੱਗਾ।
ਇਸ ਨਾਲ ਨੌਜਵਾਨ ਇੰਨਾ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਬੇਹੋਸ਼ ਹੋ ਗਿਆ ਜਿਸਤੋ ਬਾਅਦ ਉਸਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਬਿਨਾਂ ਦਾਖ਼ਲ ਕੀਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਦੁਕਾਨਾਂ ਦੇ ਮਾਲਕ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਸਦੀ ਲਾਪਰਵਾਹੀ ਦੀ ਵਜ੍ਹਾ ਨਾਲ ਇਹ ਹਾਦਸਾ ਵਾਪਰਿਆ ਹੈ। ਪੁਲਿਸ ਵੱਲੋ ਮਾਮਲੇ ਦੀ ਜਂਚ ਕੀਤੀ ਜਾ ਰਹੀ ਹੈ।
