ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਨੋਰਥ ਜ਼ੋਨ ਕੌਂਸਲ ਦੀ ਮੀਟਿੰਗ ਹੋਣ ਜਾ ਰਹੀ ਆ, ਜਿਸਦੇ ਚ’ ਦੇਸ਼ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਹਿੱਸਾ ਲੈਣ ਲਈ ਪਹੁੰਚੇ ਨੇ | ਅੱਜ ਜਦੋ ਅਮਿਤ ਸ਼ਾਹ ਅੰਮ੍ਰਿਤਸਰ ਦੇ ਤਾਜ ਹੋਟਲ ਇਸ ਮੀਟਿੰਗ ਨੂੰ ਕਰਨ ਲਈ ਪਹੁੰਚੇ ਤਾਂ CM ਭਗਵੰਤ ਮਾਨ ਨੇ ਫੁੱਲਾਂ ਦਾ ਗੁਲਦਾਸਤਾ ਦੇਕੇ ਤੇ ਦਰਬਾਰ ਸਾਹਿਬ ਦੀ ਤਸਵੀਰ ਦੇਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਾਰੇ ਮੁੱਖ ਮੰਤਰੀਆਂ ਤੇ ਗਵਰਨਰਾਂ ਨੂੰ CM ਭਗਵੰਤ ਮਾਨ ਨੇ ਅੰਮ੍ਰਿਤਸਰ ਪੁੱਜਣ ਤੇ’ ਦਰਬਾਰ ਸਾਹਿਬ ਦੀ ਤਸਵੀਰ ਸਨਮਾਨ ਵਜੋਂ ਭੇਟ ਕੀਤੀ







