ਭਾਜਪਾ ਨੇ ਭਗਵੰਤ ਮਾਨ ਦਾ ਕੀਤਾ ਪੋਸਟਰ ਜਾਰੀ, ਲਿਖਿਆ- ਬਾਦਸ਼ਾਹ-ਏ-ਬਰਬਾਦੀ

ਚੰਡੀਗੜ੍ਹ- ਭਾਜਪਾ ਵੱਲੋ ਇੱਕ ਵਾਰ ਫਿਰ ਤੋ ਭਗਵੰਤ ਮਾਨ ਸਰਕਾਰ ਤੇ ਤੰਜ ਕੱਸਿਆ ਹੈ। ਭਾਜਪਾ ਨੇ ਕਰਜ਼ੇ ਵਿੱਚ ਡੁੱਬੀ ਮਾਨ ਸਰਕਾਰ ਦੇ ਸਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਪੋਸਟਰ ਜਾਰੀ ਕੀਤਾ ਹੈ। ਜਿਸ ਵਿੱਚ ਸੀਐਮ ਮਾਨ ਨੂੰ ਬਾਦਸ਼ਾਹ ਅਕਬਰ ਦੇ ਪਹਿਰਾਵੇ ਵਿੱਚ ਦਿਖਾਇਆ ਹੈ, ਜਿਸ ਦਾ ਸਿਰਲੇਖ ਬਾਦਸ਼ਾਹ-ਏ-ਬਰਬਾਦੀ ਹੈ।

ਜਾਖੜ ਨੇ ਕਿਹਾ ਕਿ ਮੈਂ ਰਾਜਪਾਲ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਭਗਵੰਤ ਮਾਨ ਤੋਂ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਵਰਤੋਂ ਦਾ ਵੇਰਵਾ ਮੰਗਿਆ, ਜਿਸਦਾ ਇਸ ਸਰਕਾਰ ਨੇ ਪੰਜਾਬੀਆਂ ‘ਤੇ ਬੋਝ ਪਾਇਆ ਹੈ। ਮੌਜੂਦਾ ਸ਼ਾਸਨ ਦੇ ਇਰਾਦਿਆਂ ਨੂੰ ਉਜਾਗਰ ਕਰਦਿਆਂ ਜਾਖੜ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਦੋਵੇਂ ਮੁੱਖ ਮੰਤਰੀਆਂ ਨੇ ਲੋਕਾਂ ਨੂੰ ਮੂਰਖ ਬਣਾਇਆ ਹੈ।

Tags :