ਬਠਿੰਡਾ ਦੇ ਮੌੜ ਮੰਡੀ ਦੇ ਨਜ਼ਦੀਕੀ ਪਿੰਡ ਢੱਡੇ ਵਿੱਚ ਸੁੱਤੇ ਪਏ ਪਰਿਵਾਰ ਤੇ ਅਚਾਨਕ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਬਜ਼ੁਰਗ, ਉਸਦੀ ਬੇਟੀ ਅਤੇ ਦੋਹਤੇ ਦੀ ਮੌਤ ਹੋ ਗਈ। ਬਦਕਿਸਮਤੀ ਨਾਲ ਲੜਕੀ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਆਪਣੇ 5 ਸਾਲ ਦੇ ਬੇਟੇ ਨਾਲ ਆਈ ਹੋਈ ਸੀ। ਪਿੰਡ ਖਿਆਲਾ ਵਿੱਚ ਵਿਆਹ ਸਮਾਗਮ ਤੋਂ ਬਾਅਦ ਲੜਕੀ ਆਪਣੇ ਬੇਟੇ ਨਾਲ ਆਪਣੇ ਮਾਪਿਆਂ ਦੇ ਘਰ ਰਹਿ ਗਈ ਸੀ।
ਪਰਿਵਾਰ ਦੇ ਜੀਅ ਸੁੱਤੇ ਪਏ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਪਈ ਪਰ ਇਸ ਘਟਨਾ ਦਾ ਕਿਸੇ ਨੂੰ ਪਤਾ ਨਹੀਂ ਚੱਲਿਆ। ਜਿਸਦੇ ਕਾਰਣ ਤਿੰਨਾ ਦੀ ਮੌਤ ਹੋ ਗਈ। ਪਿੰਡ ਵਾਲਿਆਂ ਨੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਨ੍ਹਾਂ ਮੌਤਾਂ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
