ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਸੋਨ ਤਗਮਾ ਜਿੱਤ ਕੇ ਰਚਿਆ ਇਤਿਹਾਸ

ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ 2023 ‘ਚ ਮਹਿਲਾ ਕ੍ਰਿਕਟ ਈਵੈਂਟ ਦੇ ਸੋਨ ਤਗਮੇ ਦੇ ਮੈਚ ਚ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ ਹੈ। ਇਸ ਮੈਚ ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 20 ਓਵਰਾਂ 7 ਵਿਕਟਾਂ ਦੇ ਨੁਕਸਾਨ ਤੇ 116 ਦੌੜਾਂ ਹੀ ਬਣਾ ਸਕੀ।

ਇਸਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ 20 ਓਵਰਾਂ 97 ਦੌੜਾਂ ਦੇ ਸਕੋਰ ਤੇ ਰੋਕ ਕੇ ਸੋਨ ਤਮਗਾ ਜਿੱਤਣ ਚ ਕਾਮਯਾਬੀ ਹਾਸਲ ਕੀਤੀ। ਏਸ਼ੀਅਨ ਖੇਡਾਂ ਵਿੱਚ ਮਹਿਲਾ ਕ੍ਰਿਕਟ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਖੇਡੇ ਗਏ ਫਾਈਨਲ ਮੈਚ ਚ ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ। ਏਸ਼ੀਆਈ ਖੇਡਾਂ ਦੇ ਕ੍ਰਿਕਟ ਈਵੈਂਟ ਵਿੱਚ ਇਹ ਭਾਰਤ ਦਾ ਪਹਿਲਾ ਤਮਗਾ ਹੈ।

Tags :