ਲੁਧਿਆਣਾ ‘ਚ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਨਰਸਿੰਗ ਵਿਦਿਆਰਥਣ ਦਾ ਉਸਦੇ ਪ੍ਰੇਮੀ ਨੇ ਚਾਕੂ ਨਾਲ ਗਲਾ ਵੱਢ ਦਿੱਤਾ ਅਤੇ ਲਡ਼ਕੀ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲਿਸ ਨੇ ਪ੍ਰੇਮੀ ਨੂੰ ਕਾਬੂ ਕਰ ਲਿਆ ਹੈ।
ਉਸਦਾ ਕਹਿਣਾ ਹੈ ਕਿ ਲੜਕੀ ਨੇ ਉਸ ਨਾਲ ਧੋਖਾ ਕੀਤਾ ਹੈ। ਜ਼ਖਮੀ ਲੜਕੀ ਬਿਹਾਰ ਦੀ ਰਹਿਣ ਵਾਲੀ ਹੈ ਅਤੇ ਖੰਨਾ ਦੇ ਪੀਜੀ ਵਿਚ ਰਹਿੰਦੀ ਹੈ ਅਤੇ ਉਹ ਅੰਬਾਲਾ ਵਿੱਚ ਨਰਸਿੰਗ ਕਰ ਰਹੀ ਹੈ। ਜਾਣਕਾਰੀ ਦਿੰਦਿਆ ਜ਼ਖ਼ਮੀ ਵਿਦਿਆਰਥਣ ਰਾਣੀ (ਕਾਲਪਨਿਕ) ਨੇ ਦੱਸਿਆ ਕਿ ਮੁਲਜ਼ਮ ਸੁਮਿਤ ਉਸਦੇ ਪੀਜੀ ਦੇ ਹੇਠਾਂ ਰਹਿੰਦਾ ਹੈ ਅਤੇ ਉਸਨੇ ਉਸਨੂੰ ਫੋਨ ਕੀਤਾ ਅਤੇ ਉਸਨੂੰ ਬਾਜ਼ਾਰ ਵਿੱਚ ਮਿਲਣ ਲਈ ਕਿਹਾ। ਸੁਮਿਤ ਨੇ ਉਸਨੂੰ ਕਿਹਾ ਕਿ ਉਸ ਨੇ ਕੁਝ ਚੀਜ਼ਾਂ ਖਰੀਦਣੀਆਂ ਹਨ।
ਇਸਤੇ ਉਹ ਉਸ ਕੋਲ ਗਈ। ਇਸ ਤੋਂ ਬਾਅਦ ਸੁਮਿਤ ਉਸਨੂੰ ਹੋਟਲ ਲੈ ਗਿਆ। ਇੱਥੇ ਅਚਾਨਕ ਉਸ ਨੇ ਹਮਲਾ ਕਰ ਦਿੱਤਾ। ਰੌਲਾ ਪੈਣ ਤੋਂ ਬਾਅਦ ਹੋਟਲ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਮੁਲਜ਼ਮ ਸੁਮਿਤ ਨੂੰ ਰੰਗੇ ਹੱਥੀਂ ਫੜ ਲਿਆ। ਮੁਲਜ਼ਮ ਨੇ ਉੱਥੇ ਮੌਜੂਦ ਲੋਕਾਂ ਵਿੱਚ ਕਿਹਾ ਕਿ ਲੜਕੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ, ਜਿਸ ਕਾਰਨ ਉਸ ਨੇ ਉਸ ’ਤੇ ਹਮਲਾ ਕੀਤਾ।
