ਪੰਜਾਬ ਸਰਕਾਰ ਮੈਨੂੰ ਜਾਣਬੁਝ ਕੇ ਅੰਦਰ ਕਰਵਾਉਣਾ ਚਾਹੁੰਦੀ ਹੈ, ਪਰ ਮੈਂ ਤਿਆਰ ਹਾਂ: ਸਾਬਕਾ CM ਚੰਨੀ

ਚੰਡੀਗਡ਼: ਪੰਜਾਬ ਦੇ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣ ਗਏ ਹਨ । ਹਾਲਾਕਿ ਉਹ ਕੁਝ ਸਮੇਂ ਲਈ ਵਿਦੇਸ਼ ਗਏ ਹੋਏ ਸਨ ਪਰ ਹੁਣ ਉਹ ਵਿਦੇਸ਼ ਤੋ ਪੰਜਾਬ ਪਰਤ ਆਏ ਹਨ। ਪਰ ਆਉਦਿਆ ਪੰਜਾਬ ਸਰਕਾਰ ਨੇ ਉਹਨਾ ਤੇ ਤੰਜ ਕਸ ਦਿਤਾ ਹੈ। ਸਾਬਕਾ ਮੁਖ ਮੰਤਰੀ ਤੇ ਪੰਜਾਬ ਸਰਕਾਰ ਵਲੋ ਵਿਜੀਲੈਂਸ ਦੀ ਜਾਂਚ ਕਰਵਾਈ ਗਈ ਹੈ ਦਰਅਸਲ ਚੰਨੀ ਤੇ ਮੁਖ ਮੰਤਰੀ ਬਣਨ ਦੇ ਸਮੇਂ ਕਰੋਡਾ ਘਪਲੇ ਦੇ ਦੋਸ਼ ਲਗੇ ਹਨ ਇਸ ਮਾਮਲੇ ਵਿਚ 2 ਟੂਰਿਜ਼ਮ ਅਧਿਕਾਰੀਆ ਤੋਂ ਵੀ ਪੁਛਗਿਛ ਕੀਤੀ ਜਾ ਰਹੀ ਹੈ। ਚੰਨੀ ਦੇ ਵਿਜੀਲੈੰਸ ਦੀ ਜਾੰਚ ਕਰਨ ਤੋਂ ਬਾਅਦ ਵਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪਲਟਵਾਰ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਉਹਨਂ ਨੂੰ ਅੰਦਰ ਕਰਵਾਉਣਾ ਚਾਹੁੰਦੀ ਹੈ ਅਤੇ ਇਹ ਸਭ ਕੁਝ ਬਦਲਾ ਲੈਣ ਲਈ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਉਸਨੂੰ ਅੰਦਰ ਕਰਵਾਉਣ ਦੇ ਤਰੀਕੇ ਲਭ ਰਹੀ ਹੈ ਅਤੇ ਪੰਜਾਬ ਸਰਕਾਰ ਉਹਨਾਂ ਦੇ ਪਿਛੇ ਪਈ ਹੋਈ ਹੈ।ਉਹਨਾਂ ਨੇ ਕਿਹਾ ਕਿ ਪਹਿਲਾ ਸਭ ਕਹਿ ਰਹੇ ਸਨ ਕਿ ਚੰਨੀ ਬਾਹਰੋਂ ਨਹੀਂ ਆਉਦਾ ਉਹ ਵਿਦੇਸ਼ ਜਾ ਕੇ ਬੈਠਾ ਹਇਆ ਹੈ ਪਰ ਹੁਣ ਜਦ ਉਹ ਪੰਜਾਬ ਆ ਗਿਆ ਤਾਂ ਉਸਦੇ ਪਿਛੇ ਵਿਜੀਲੈਂਸ ਦੀ ਟੀਮ ਲਗਾ ਦਿਤੀ। ਉਹਨਂ ਕਿਹਾ ਕਿ ਉਹਨਾਂ ਦੇ ਬੈਂਕ ਖਾਤਿਆ ਅਤੇ ਜਾਇਦਾਦਾ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਰ ਉਹ ਸਾਰੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ।

Tags :