ਦੁਨੀਆਂ ਦੇ ਸਭ ਤੋਂ ਮਸ਼ਹੂਰ ਅਤੇ ਪ੍ਰਸਿੱਧ ਫੁੱਟਬਾਲ ਖਿਡਾਰੀ ਪੇਲੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਣ ਹੀ ਉਹਨਾਂ ਨੇ ਬ੍ਰਾਜ਼ੀਲ ਨੂੰ ਤਿੰਨ ਵਾਰ ਵਿਸ਼ਵ ਫੁੱਟਬਾਲ ਚੈਂਪੀਅਨ ਬਣਾਇਆਂ। ਦੱਸਿਆਂ ਜਾ ਰਿਹਾ ਹੈ ਕਿ ਉਹ ਕਝੁੱ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ ਲੰਮੇ ਸਮੇਂ ਤੋ ਪੇਟ ਦੇ ਕੈਂਸਰ ਤੋਂ ਜੂਝ ਰਹੇ ਸਨ। ਉਹਨਾਂ ਨੇ 82 ਸਾਲ ਦੀ ਉਮਰ ਵਿੱਚ ਸਾਓ ਪਾਓਲੋ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਪੇਲੇ ਦੀ ਮੌਤ ਤੋਂ ਬਾਅਦ ਦੁਨੀਆਂ ਭਰ ਵਿੱਚ ਵਸੇ ਉਹਨਾਂ ਦੇ ਫੈਨਜ਼ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਦੁਨੀਆ ਦੇ ਸਰਵੋਤਮ ਫੁੱਟਬਾਲਰਾਂ ‘ਚੋਂ ਇਕ ਪੁਰਤਗਾਲ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਵੀ ਪੇਲੇ ਦੀ ਮੌਤ ‘ਤੇ ਭਾਵੁਕ ਨਜ਼ਰ ਆਏ। ਰੋਨਾਲਡੋ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਪੇਲੇ ਨਾਲ ਆਪਣੀ ਇਕ ਪੁਰਾਣੀ ਤਸਵੀਰ ਸਾਂਝੀ ਕਰਕੇ ਪੇਲੇ ਨੂੰ ਸ਼ਰਧਾਂਜਲੀ ਦਿੱਤੀ। ਇਸਤੋਂ ਇਲਾਵਾ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਸੋਸ਼ਲ ਮੀਡੀਆ ‘ਤੇ ਪੇਲੇ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘ਰੇਸਟ ਇਨ ਪੀਸ ਪੇਲੇ।’ ਪੇਲੇ ਨੇ 1971 ਵਿੱਚ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ।