ਰਾਤੋਂ-ਰਾਤ DJ ਚਲਾਉਣ ਵਾਲੇ ਦੀ ਕਿਸਮਤ ਬਦਲੀ, ਜਿਤਿਆ 1 ਕਰੋੜ

ਬਿਹਾਰ: ਕਹਿੰਦੇ ਨੇ ਵਾਹਿਗੁਰੂ ਜਦੋਂ ਦਿੰਦਾ ਹੈ ਤਾਂ ਉਦੋਂ ਛਪਡ਼ ਪਾਡ਼ ਕੇ ਦਿੰਦਾ ਹੈ ਅਤੇ ਕਈ ਵਾਰ ਜੇਕਰ ਕਿਸਮਤ ਸਾਥ ਦੇ ਦੇਵੇ ਤਾਂ ਉਹ ਭਿਖਾਰੀ ਨੂੰ ਵੀ ਰਾਜਾ ਬਣਾ ਦਿੰਦੀ ਹੈ। ਅਜਿਹੀ ਹੀ ਇਕ ਕਹਾਣੀ ਬਿਹਾਰ ਦੇ ਨਵਾਦਾ ਵਿਚ ਦੇਖਣ ਨੂੰ ਮਿਲੀ ਜਿਥੇ ਇਕ ਆਮ ਘਰ ਦੇ ਲਡ਼ਕੇ ਨੇ ਇਕ ਗੇਮ ਖੇਲ 1 ਕਰੋਡ਼ ਰੁਪਏ ਜਿਤ ਲਏ। ਦਰਅਸਲ, ਨਵਾਦਾ ਦੇ ਇੱਕ ਨੌਜਵਾਨ ਨੇ ਡਰੀਮ 11 (Dream 11) ਨਾਮ ਦੇ ਪਲੇਇੰਗ ਐਪ ਉਤੇ ਕ੍ਰਿਕਟ ਗੇਮ ਖੇਡ ਕੇ ਇੱਕ ਕਰੋੜ ਦੀ ਰਕਮ ਜਿੱਤੀ ਹੈ। ਨੌਜ਼ਵਾਨ ਰਾਜੂ ਰਾਮ ਜੋ ਕਿ ਨਵਾਦਾ ਜਿਲੇ ਦੇ ਪਿੰਡ ਪਪਰਾ ਖੁਰਦ ਦਾ ਰਹਿਣ ਵਾਲਾ ਹੈ। ਗੇਮ ਜਿਤਣ ਤੋਂ ਬਾਅਦ ਰਾਜੂ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ। ਦਸ ਦਈਏ ਕਿ ਰਾਜੂ ਜੋ ਕਿ ਆਪਣੇ ਪਿੰਡ ਵਿਚ ਡੀਜੇ ਚਲਾਉਣ ਦਾ ਕੰਮ ਕਰਦਾ ਹੈ ਅਤੇ ਇਕ ਛੋਟੀ ਜਿਹੀ ਦੁਕਾਨ ਵੀ ਚਲਾਉਦਾ ਹੈ। ਉਸਨੇ ਕਦੇ ਸੋਚਿਆ ਨਹੀਂ ਸੀ ਕਿ ਰਾਤੋਂ-ਰਾਤ ਉਸਦੀ ਕਿਸਮਤ ਬਦਲ ਜਾਵੇਗੀ। ਰਾਜੂ ਨੇ ਦਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਡਰੀਮ 11 ਪਲੇਅ ਐਪ ਵਿਚ ਗੇਮ ਖੇਡ ਰਿਹਾ ਸੀ ਅਤੇ ਆਖਿਰਕਾਰ ਉਸਦਾ ਸੁਪਨਾ ਪੂਰਾ ਹੋ ਹੀ ਗਿਆ। ਉਸਨੇ ਦਸਿਆਂ ਕਿ ਜਿਸ ਸਮੇਂ ਉਹ ਖੇਡ ਰਿਹਾ ਸੀ ਉਸ ਵਿਚ 35 ਲਖ ਲੋਕ ਵੀ ਇਹ ਗੇਮ ਖੇਡ ਰਹੇ ਸਨ।

Tags :