ਭਾਰਤੀ ਫੌਜ਼ ਦੇ ਜਵਾਨ ਹਮੇਸ਼ਾ ਦੇਸ਼ ਦੀ ਰਾਖੀ ਲਈ ਡਟੇ ਰਹਿੰਦੇ ਹਨ ਅਤੇ ਉਹ ਭਾਰੀ ਮੀਂਹ ਅਤੇ ਬਰਫ ਦੇ ਕਾਰਣ ਵੀ ਦੇਸ਼ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਭਾਰਤੀ ਫੌਜ਼ੀ ਹਮੇਸ਼ਾ ਦੇਸ਼ ਦੀ ਰਾਖੀ ਲਈ ਦੁਸ਼ਮਣਾ ਨਾਲ ਡਟ ਕੇ ਸਾਹਮਣਾ ਕਰਦੇ ਹਨ ਅਤੇ ਉਹਨਾ ਦੇ ਦਰਿਆਦਿਲੀ ਕਿੱਸੇ ਕਿਤੇ ਨਾ ਕਿਤੇ ਸਾਹਮਣੇ ਆਉਦੇ ਰਹਿੰਦੇ ਹਨ ਅਜਿਹਾ ਹੀ ਇੱਕ ਹੋਰ ਕਿੱਸਾ ਕਸ਼ਮੀਰ ਵਿੱਚ ਦੇਖਣ ਨੂੰ ਮਿਲਿਆ । ਜਿੱਥੇ ਕਿ ਭਾਰਤੀ ਫੌਜ਼ ਦੇ ਜਵਾਨਾਂ ਨੇ ਕੰਟਰੋਲ ਰੇਖਾ ਨੇੜੇ ਫਰਿਸ਼ਤਾ ਬਣਕੇ ਗਰਭਵਤੀ ਔਰਤ ਦੀ ਮੱਦਦ ਕੀਤੀ। ਜਵਾਨਾਂ ਨੇ ਇੰਨੀ ਜ਼ਿਆਦਾ ਬਰਫ ਹੋਣ ਦੇ ਬਾਵਜੂਦ ਵੀ ਗਰਭਵਤੀ ਔਰਤ ਨੂੰ ਮੌਢਿਆ ਤੇ ਚੁੱਕ ਕੇ ਹਸਪਤਾਲ ਪਹੁੰਚਾਇਆ। ਭਾਰਤੀ ਫੌਜ਼ ਦੇ ਇਸ ਦਰਿਆਦਿਲੀ ਕੰਮ ਨੂੰ ਦੇਖ ਹਰ ਕੋਈ ਉਹਨਾਂ ਦੀ ਪ੍ਰੰਸ਼ਾਸਾ ਕਰ ਰਿਹਾ ਹੈ। ਜਿਸਦੀਆ ਕੁੱਝ ਤਸਵੀਰਾ ਵੀ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆ ਹਨ। ਲੋਕਾਂ ਵੱਲੋਂ ਇਸ ਤਸਵੀਰਾ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੌਜ਼ੀਆ ਦੀ ਮੱਦਦ ਨਾਲ ਔਰਤ ਅਤੇ ਬੱਚਾ ਦੋਵੇਂਂ ਸੁਰੱਖਿਅਤ ਹਨ। ਔਰਤ ਦੇ ਪਰਿਵਾਰ ਨੇ ਜਵਾਨਾ ਦਾ ਦਿਲੋਂ ਧੰਨਵਾਦ ਕੀਤਾ।
