ਰੇਲਗੱਡੀ ਵਿੱਚ ਅਚਾਨਕ ਲੱਗੀ ਅੱਗ, 19 ਯਾਤਰੀ ਜ਼ਖਮੀ, 11 ਦੀ ਹਾਲਤ ਨਾਜ਼ੁਕ

ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਵੈਸ਼ਾਲੀ ਐਕਸਪ੍ਰੈਸ ਦੀ ਇੱਕ ਰੇਲਗੱਡੀ ਵਿੱਚ ਇੱਕ ਡੱਬੇ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 19 ਯਾਤਰੀ ਜ਼ਖਮੀ ਹੋ ਗਏ ਹਨ ਜਦਕਿ 11 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸਤੋ ਬਾਅਦ ਯਾਤਰੀਆਂ ਦੇ ਵਿੱਚ ਹੜਕੰਮ ਮੱਚ ਗਿਆ ਤੇ ਰੇਲਗੱਡੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਟਰੇਨ ਦਿੱਲੀ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਸੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇੱਕ ਘੰਟੇ ਤੋਂ ਵੱਧ ਰੁਕਣ ਤੋਂ ਬਾਅਦ ਟਰੇਨ ਨੂੰ ਰਵਾਨਾ ਕੀਤਾ ਗਿਆ। ਪੁਲਿਸ ਦੇ ਵੱਲੋ ਅੱਗ ਲੱਗਣ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ।

Tags :