ਭਾਜਪਾ ‘ਚ ਸ਼ਾਮਲ ਹੁੰਦਿਆਂ ਹੀ ਰਾਘਵ ਚੱਢਾ ਨੇ 24 ਘੰਟਿਆਂ ‘ਚ ਗੁਆਏ 13 ਲੱਖ ਫਾਲੋਅਰਜ਼

ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜਨ ਵਾਲੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੋਸ਼ਲ ਮੀਡੀਆ ‘ਤੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸੀ ਪਾਲਾ ਬਦਲਣ ਦੇ ਮਹਿਜ਼ 24 ਘੰਟਿਆਂ ਦੇ ਅੰਦਰ-ਅੰਦਰ ਰਾਘਵ ਚੱਢਾ ਦੇ ਇੰਸਟਾਗ੍ਰਾਮ ਫਾਲੋਅਰਜ਼ ਵਿੱਚ ਭਾਰੀ ਗਿਰਾਵਟ ਦੇਖੀ ਗਈ ਹੈ

14.6 ਮਿਲੀਅਨ ਤੋਂ 13.3 ਮਿਲੀਅਨ ਤੱਕ ਪਹੁੰਚਿਆ ਅੰਕੜਾ
ਰਿਪੋਰਟਾਂ ਮੁਤਾਬਕ, ਸ਼ੁੱਕਰਵਾਰ ਨੂੰ ਰਾਘਵ ਚੱਢਾ ਦੇ ਇੰਸਟਾਗ੍ਰਾਮ ‘ਤੇ ਲਗਭਗ 14.6 ਮਿਲੀਅਨ (1 ਕਰੋੜ 46 ਲੱਖ) ਫਾਲੋਅਰਜ਼ ਸਨ। ਪਰ ਭਾਜਪਾ ਵਿੱਚ ਸ਼ਾਮਲ ਹੋਣ ਦੇ ਐਲਾਨ ਤੋਂ ਬਾਅਦ, ਸ਼ਨੀਵਾਰ ਦੁਪਹਿਰ ਤੱਕ ਇਹ ਗਿਣਤੀ ਘਟ ਕੇ 13.3 ਮਿਲੀਅਨ ਰਹਿ ਗਈ। ਯਾਨੀ ਸਿਰਫ਼ ਇੱਕ ਦਿਨ ਵਿੱਚ ਲਗਭਗ 13 ਲੱਖ ਲੋਕਾਂ ਨੇ ਉਨ੍ਹਾਂ ਨੂੰ ‘ਅਨਫਾਲੋ’ (Unfollow) ਕਰ ਦਿੱਤਾ ਹੈ

ਕਿਉਂ ਭੜਕੀ ਨੌਜਵਾਨ ਪੀੜ੍ਹੀ (Gen Z)?
ਰਾਘਵ ਚੱਢਾ ਨੂੰ ਹਮੇਸ਼ਾ ਨੌਜਵਾਨਾਂ ਦੇ ਆਈਕਨ ਵਜੋਂ ਦੇਖਿਆ ਜਾਂਦਾ ਸੀ। ਉਨ੍ਹਾਂ ਨੇ ਸੰਸਦ ਵਿੱਚ ਗੀਗ ਵਰਕਰਾਂ (Gig Workers), ਡੇਟਾ ਪ੍ਰਾਈਵੇਸੀ ਅਤੇ ਨੌਜਵਾਨਾਂ ਦੇ ਰੋਜ਼ਾਨਾ ਮੁੱਦਿਆਂ ‘ਤੇ ਆਵਾਜ਼ ਉਠਾਈ ਸੀ। ਪਰ ਉਨ੍ਹਾਂ ਦੇ ਅਚਾਨਕ ਪਾਰਟੀ ਬਦਲਣ ਦੇ ਫੈਸਲੇ ਨੇ ਉਨ੍ਹਾਂ ਦੇ ਨੌਜਵਾਨ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ

ਕੀ ਕਹਿੰਦੇ ਹਨ ਸਿਆਸੀ ਮਾਹਰ?
ਮਾਹਰਾਂ ਅਨੁਸਾਰ, ਡਿਜੀਟਲ ਪਲੇਟਫਾਰਮ ‘ਤੇ ਫਾਲੋਅਰਜ਼ ਦਾ ਇੰਨੀ ਤੇਜ਼ੀ ਨਾਲ ਘਟਣਾ ਜਨਤਕ ਰੋਸ ਦਾ ਸਪੱਸ਼ਟ ਸੰਕੇਤ ਹੈ। ਖਾਸ ਕਰਕੇ ਨੌਜਵਾਨ ਵੋਟਰ, ਜੋ ਰਾਘਵ ਚੱਢਾ ਦੀ ‘ਵੱਖਰੀ ਰਾਜਨੀਤੀ’ ਦੇ ਕਾਇਲ ਸਨ, ਹੁਣ ਉਨ੍ਹਾਂ ਨੂੰ ਰਵਾਇਤੀ ਸਿਆਸਤਦਾਨਾਂ ਦੀ ਸੂਚੀ ਵਿੱਚ ਦੇਖ ਰਹੇ ਹਨ