ਫਾਜਿਲਕਾ ਵਿੱਚ 19 ਸਾਲਾਂ ਲੜਕੇ ਦਾ ਬੇਰਿਹਮੀ ਦੇ ਨਾਲ ਕਤਲ ਕਰ ਦੇਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਪ੍ਰੇਮ ਸਬੰਧਾ ਦੇ ਚੱਲਦਿਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਲੜਕਾ ਪਰਿਵਾਰ ਨੇ ਲੜਕੀ ਪਰਿਵਾਰ ਤੇ ਕਤਲ ਕਰਨ ਦੇ ਇਲਜਾਮ ਲਗਾਏ ਹਨ, ਉਹਨਾਂ ਦਾ ਕਹਿਣਾ ਹੈ ਕਿ ਲੜਕੇ ਨੂੰ ਘਰ ਬੁਲਾ ਕੇ ਉਸਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੇ ਲੜਕੀ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।
