ਭਾਰਤੀ ਟੀਮ ਦਾ ਐਸ਼ੀਆ ਕੱਪ 2025 ਲਈ ਐਲਾਨ

ਮੁੰਬਈ : ਐਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਅੱਜ ਐਲਾਨ ਹੋ ਗਿਆ। ਚੀਫ਼ ਚੁਣਾਕਰਤਾ ਅਜੀਤ ਆਗਰਕਰ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਮੁੰਬਈ ਵਿੱਚ BCCI ਦੇ ਮੁੱਖ ਦਫ਼ਤਰ, ਵਾਂਖੜੇ ਸਟੇਡੀਅਮ ਪਰਿਸਰ ਚ’ ਪ੍ਰੈਸ ਕਾਨਫਰੈਂਸ ਕਰਕੇ ਟੀਮ ਦਾ ਐਲਾਨ ਕਰ ਦਿੱਤਾ ਆ

TeamIndia’s squad for the AsiaCup 2025 – Surya Kumar Yadav (C), Shubman Gill (VC), Abhishek Sharma, Tilak Varma, Hardik Pandya, Shivam Dube, Axar Patel, Jitesh Sharma (WK), Jasprit Bumrah, Arshdeep Singh, Varun Chakaravarthy, Kuldeep Yadav, Sanju Samson (WK), Harshit Rana, Rinku Singh

ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਭਾਰਤੀ ਟੀ-20 ਟੀਮ 7 ਮਹੀਨਿਆਂ ਬਾਅਦ ਮੁੜ ਖੇਡ ਵਿੱਚ ਵਾਪਸ ਆ ਰਹੀ ਹੈ। ਪਿਛਲੇ ਸਾਲ ਸ਼੍ਰੀਲੰਕਾ ਟੂਰ ਤੋਂ ਬਾਅਦ ਪਹਿਲੀ ਵਾਰ ਪੂਰੀ ਟੀਮ ਉਪਲਬਧ ਹੋਵੇਗੀ, ਜਿਸ ਨਾਲ ਐਸ਼ੀਆ ਕੱਪ ਵਰਗੇ ਅਹਿਮ ਮੁਕਾਬਲੇ ਲਈ ਰਣਨੀਤੀ ਬਹੁਤ ਹੀ ਦਿਲਚਸਪ ਹੋਵੇਗੀ।

ਇਸ ਟੀਮ ਵਿੱਚ ਟੈਸਟ ਕਪਤਾਨ ਸ਼ੁਭਮਨ ਗਿੱਲ, ਓਪਨਰ ਯਸ਼ਸਵੀ ਜੈਸਵਾਲ, ਸ਼੍ਰੇਯਸ ਇਯਰ ਅਤੇ ਮਹੱਮਦ ਸਿਰਾਜ ਦੇ ਸਥਾਨਾਂ ਨੂੰ ਲੈ ਕੇ ਵੱਡੇ ਸਵਾਲ ਉਠ ਰਹੇ ਹਨ। ਇਹ ਖਿਡਾਰੀ ਆਪਣੀਆਂ ਜਗ੍ਹਾਂ ਲਈ ਮੁੱਖ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ, ਜਿਸ ਨਾਲ ਟੀਮ ਦੇ ਚੋਣਕਾਰਾਂ ਲਈ ਅਸਲੀ ਟੈਸਟ ਹੋਵੇਗਾ ਕਿ ਕਿਹੜੇ ਖਿਡਾਰੀ ਨੂੰ ਖੇਡ ਵਿੱਚ ਰੱਖਣਾ ਹੈ ਅਤੇ ਕਿਹੜੇ ਬਦਲਣੇ ਹਨ।

ਇਹ ਮੁਕਾਬਲਾ ਭਾਰਤੀ ਟੀ-20 ਟੀਮ ਲਈ ਇੱਕ ਨਵਾਂ ਅਧਿਆਇ ਹੋਵੇਗਾ ਜਿਸ ਵਿੱਚ ਨਵੀਆਂ ਯੋਜਨਾਵਾਂ ਅਤੇ ਤਜਰਬਿਆਂ ਨੂੰ ਅਜ਼ਮਾਇਆ ਜਾਵੇਗਾ