ਦੇਸ਼ ਵਿੱਚ ਔਰਤਾਂ ਨੂੰ ਦੇਵੀ, ਲਕਸ਼ਮੀ ਆਦਿ ਕਿਹਾ ਜਾਂਦਾ ਹੈ ਪਰ ਉਸੇ ਔਰਤ ਦੇ ਨਾਲ ਇਹ ਸਮਾਜ ਬੇਰਿਹਮੀ ਦੀਆਂ ਹੱਦਾਂ ਪਾਰ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਰਾਸਜਥਾਨ ਤੇ ਜ਼ਿਲੇ ਜੋਧਪੁਰ ਤੋ ਸਾਹਮਣੇ ਆਇਆ ਹੈ। ਜਿੱਥੇ ਕਿ 16 ਸਾਲਾਂ ਨਾਬਾਲਿਗ ਲੜਕੀ ਦਾ ਉਸਦੇ ਪਿਤਾ ਦੇ ਉਮਰ ਦੇ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ। ਦੱਸ ਦਈਏ ਕਿ ਲਾੜੇ ਦੀ ਉਂਮਰ 45 ਸਾਲ ਦੱਸੀ ਜਾ ਰਹੀ ਹੈ ਜੋ ਕਿ ਉਸਦੇ ਪਿਤਾ ਦੇ ਬਰਾਬਰ ਹੈ। ਇਸਦੇ ਨਾਲ ਹੀ ਦੋਸ਼ ਇਹ ਵੀ ਹੈ ਕਿ ਲੜਕੀ ਦੇ ਮਾਮਾ-ਮਾਮੀ ਵੱਲੋਂ ਇਸ ਵਿਆਹ ਦੇ ਪੈਸੇ ਵੀ ਲਏ ਸਨ। ਘਰਵਾਲਿਆਂ ਜਦੋਂ ਵੱਡੀ ਭੈਣ ਦੇ ਘਰੋਂ ਭੱਜਣ ਦੀ ਸੂਚਨਾ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਛੋਟੀ ਕੁੜੀ ਨੂੰ ਦੁਲਹਨ ਬਣਾ ਕੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਇਸ ਤਰ੍ਹਾਂ 16 ਸਾਲਾ ਨਾਬਾਲਗ ਦਾ 45 ਸਾਲਾ ਵਿਅਕਤੀ ਦੇ ਨਾਲ ਵਿਆਹ ਹੋਇਆ। ਲੜਕੀ ਨੇ ਦੱਸਿਆ ਕਿ ਉਸਦਾ 13 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ। ਵਿਆਹ ਦੇ ਕਰੀਬ 40 ਦਿਨਾਂ ਬਾਅਦ ਉਸਦੇ ਪਤੀ ਦੀ ਮੌਤ ਹੋ ਗਈ। ਇਸ ਤਰ੍ਹਾਂ ਉਹ ਬਾਲ ਵਿਧਵਾ ਬਣ ਗਈ ਸੀ। ਲੜਕੀ ਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਜਦੋਂ ਉਹ 18 ਸਾਲ ਦੀ ਹੋਈ ਤਾਂ ਪਤਾ ਲੱਗਾ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਬਾਲ ਵਿਧਵਾ ਹੈ। ਉਸ ਨੇ ਕਿਹਾ ਕਿ ਉਸ ਦਾ ਪਹਿਲਾ ਵਿਆਹ ਸਿਰਫ ਪੈਸੇ ਬਚਾਉਣ ਕਾਰਨ ਕੀਤਾ ਗਿਆ ਸੀ ਅਤੇ ਦੂਜਾ ਪੈਸੇ ਲੈਣ ਕਾਰਨ ਕੀਤਾ ਗਿਆ। ਲੜਕੀ ਨੇ ਦੱਸਿਆ ਕਿ ਪਤੀ ਦੀ ਉਮਰ ਪਤਾ ਲੱਗਣ ਤੇ ਉਸ ਨੇ ਘਰ ਛੱਡਣ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਉਸ ਦੇ ਘਰਦਿਆਂ ਨੇ ਉਸ ਦੀ ਛੋਟੀ ਭੈਣ ਦਾ ਵਿਆਹ ਉਸ 45 ਸਾਲਾ ਵਿਅਕਤੀ ਦੇ ਨਾਲ ਕਰ ਦਿੱਤਾ। ਘਰੋਂ ਭੱਜਣ ਤੋਂ ਬਾਅਦ ਕੁੜੀ ਨੇ ਪਿਤਾ ਸਮੇਤ 4 ਹੋਰ ਲੋਕਾਂ ਤੇ ਕੇਸ ਦਰਜ ਕਰਵਾਇਆ। ਕੁੜੀ ਮੁਤਾਬਕ ਉਸ ਦੇ ਘਰ ਵਿਚ ਕੁੜੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਅਤੇ ਪਰਿਵਾਰਕ ਮੈਂਬਰ ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਵਿਚ ਵਿਸ਼ਵਾਸ ਨਹੀਂ ਰੱਖਦੇ। ਉਸ ਦੀਆਂ 3 ਭੈਣਾਂ ਅਤੇ ਇੱਕ ਭਰਾ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਪਹਿਲੇ ਵਿਆਹ ਬਾਰੇ ਪਤਾ ਵੀ ਨਹੀਂ ਸੀ।

