ਪੰਜਾਬ ਵਿੱਚ ਲਗਾਤਾਰ ਸ਼ਰੇਆਮ ਕਤਲੇਆਮ ਦੀਆ ਵਾਰਦਾਤਾਂ ਵਾਪਰ ਰਹੀਆ ਹੈ। ਲਗਾਤਾਰ ਕਈ ਮਾਵਾਂ ਤੇ ਪੁੱਤ ਮਾਰੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਤੋ ਸਾਹਮਣੇ ਆਇਆ ਹੈ। ਜਿਥੇ ਕਿ ਇੱਕ ਨਾਮੀ ਡਾਕਟਰ ਦਿਨੇਸ਼ ਬਾਂਸਲ ਤੇ ਮਰੀਜ਼ ਬਣਕੇ ਆਏ ਕੁੱਝ ਨੌਜ਼ਵਾਨਾ ਨੇ ਡਾਕਟਰ ਤੇ ਹਮਲਾ ਕਰਦਿਆ ਉਸ ਤੇ ਗੋਲੀਆ ਚਲਾ ਦਿੱਤੀਆ। ਇਸ ਦੋਰਾਨ ਡਾਕਟਰ ਦੇ ਪੱਟ ਤੇ ਗੋਲੀ ਲੱਗਣ ਕਾਰਣ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਅਤੇ ਜਿਹਨਾਂ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਜਾਰੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਡਾਕਟਰ ਦੀ ਗੰਭੀਰ ਹਾਲਤ ਨੂੰ ਦੇਖਦਿਆ ਉਹਨਾਂ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
