ਬਠਿੰਡਾ ਦੇ ਮਸ਼ਹੂਰ ਹੋਟਲ ਤੋਂ ਪੁਲਿਸ ਨੇ ਵਿਦੇਸ਼ੀ ਲੜਕੀਆਂ ਨੂੰ ਕੀਤਾ ਗਿਰਫ਼ਤਾਰ, ਚੱਲ ਰਿਹਾ ਸੀ ਗਲਤ ਕੰਮ

ਬਠਿੰਡਾ — ਸ਼ਹਿਰ ਦੇ ਮਸ਼ਹੂਰ ਹੋਟਲ ਪੈਰਸ ਹਿਲਟਨ ਵਿੱਚ ਪੁਲਿਸ ਨੇ ਰਾਤ ਨੂੰ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ। ਛਾਪੇ ਦੌਰਾਨ ਪੁਲਿਸ ਨੂੰ ਹੋਟਲ ਵਿੱਚ ਵਿਦੇਸ਼ੀ ਲੜਕੀਆਂ ਦੀ ਮੌਜੂਦਗੀ ਵਿੱਚ ਚੱਲਦੀ ਪਾਰਟੀ ਬਾਰੇ ਜਾਣਕਾਰੀ ਮਿਲੀ ਸੀ।

ਪੁਲਿਸ ਅਨੁਸਾਰ, ਹੋਟਲ ਵਿੱਚ ਕਿੱਟੀ ਪਾਰਟੀ ਦੇ ਨਾਂ ‘ਤੇ ਗਲਤ ਤਰੀਕੇ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ। ਪੁਲਿਸ ਦੇ ਅਚਾਨਕ ਪਹੁੰਚਣ ਨਾਲ ਮੌਕੇ ‘ਤੇ ਭਾਜੜਾਂ ਮੱਛ ਗਈਆਂ।

10 ਲੋਕ ਗ੍ਰਿਫਤਾਰ, ਹੋਟਲ ਮਾਲਿਕ ਸਮੇਤ ਤਿੰਨ ‘ਤੇ ਕੇਸ ਦਰਜ

ਪੁਲਿਸ ਨੇ ਹੋਟਲ ਦੇ ਮਾਲਿਕ ਪੰਕਜ, ਉਸਦੇ ਇੱਕ ਸਾਥੀ ਅਤੇ ਤੀਜੇ ਸ਼ਖਸ ਸਮੇਤ ਤਿੰਨ ਲੋਕਾਂ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਮੌਕੇ ਤੋਂ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਹੁਣ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਨੇ ਕੁਝ ਲੜਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।