ਮੈਨੂੰ ਆਪਣੇ ਪੁੱਤਰ ਦੀ ਸ਼ਹਾਦਤ ਤੇ ਮਾਣ, ਪਰ ਸਰਕਾਰਾਂ ਸ਼ਹੀਦ ਪਰਿਵਾਰਾਂ ਨੂੰ ਮਿੱਟੀ ਵਿੱਚ ਰੌਲ ਰਹੀਆਂ, ਦਰਸ਼ਨ ਸਿੰਘ ਸ਼ਹੀਦ ਦੇ ਪਿਤਾ

ਜ਼ਿਲਾ ਰੂਪਨਗਰ ਦੇ ਪਿੰਡ ਰੌਲੀ ਵਿਖੇ ਅੱਜ ਪੁਲਵਾਮਾ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਕੁਲਵਿੰਦਰ ਸਿੰਘ ਦੀ ਚੌਥੀ ਬਰਸੀ ਮਨਾਈ ਗਈ। ਅੱਜ ਪਿੰਡ ਰੌਲੀ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਦਵਿੰਦਰ ਸਿੰਘ ਦੀ ਯਾਦ ਵਿਚ ਪਾਠ ਦੇ ਭੋਗ ਪਾਏ ਗਏ । ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ ਦੀ ਸ਼ਹਾਦਤ ਤੇ ਮਾਣ ਹੈ। ਪਰ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਉਹ ਸ਼ਹੀਦ ਪਰਵਾਰਾਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰ ਰਹੀਆਂ ਹਨ। ਜਿਹੜੇ ਅਧਿਕਾਰੀ ਵੱਡੇ-ਵੱਡੇ ਵਾਅਦੇ ਤੇ ਦਿਲਾਸੇ ਦੇ ਕੇ ਗਏ ਸਨ ਹੁਣ ਉਹ ਸਾਡਾ ਫੋਨ ਚੁੱਕਣ ਤੋਂ ਵੀ ਕਤਰਾ ਰਹੇ ਹਨ ।
ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਸ਼ਹੀਦ ਕੁਲਵਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨੇ ਵੱਡੇ ਵੱਡੇ ਵਾਅਦੇ ਕੀਤੇ। ਪਰ ਅੱਜ ਮੇਰੇ ਪੁੱਤਰ ਦੀ ਸ਼ਹਾਦਤ ਨੂੰ 4 ਸਾਲ ਹੋ ਗਏ ਹੈ। ਇਨਾ ਤੋ ਸ਼ਹੀਦ ਦੀ ਯਾਦ ਵਿੱਚ ਬਣਨ ਵਾਲਾ ਗੇਟ ਅਜੇ ਤਕ ਨਹੀਂ ਬਣਾਇਆ ਜਾ ਰਿਹਾ। ਜਿਹੜੇ ਅਧਿਕਾਰੀ ਵੱਡੇ-ਵੱਡੇ ਵਾਅਦੇ ਤੇ ਦਿਲਾਸੇ ਦੇ ਕੇ ਗਏ ਸਨ ਹੁਣ ਉਹ ਸਾਡਾ ਫੋਨ ਚਕਣ ਤੋਂ ਵੀ ਕਤਰਾ ਰਹੇ ਹਨ। ਇੱਥੇ ਗੱਲਬਾਤ ਕਰਦਿਆਂ ਸਮਾਜ ਸੇਵੀ ਗੌਰਵ ਰਾਣਾ ਅਤੇ ਡਾਕਟਰ ਦਵਿੰਦਰ ਬਜਾੜ ਨੇ ਕਿਹਾ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿੱਚ ਚਾਰ ਸਾਲ ਬੀਤਣ ਦੇ ਬਾਵਜੂਦ ਹੁਣ ਤਕ ਯਾਦਗਾਰੀ ਗੇਟ ਨਾ ਬਣਾਉਣਾ ਬੜੀ ਦੁਖਦਾਇਕ ਗੱਲ ਹੈ। ਸ਼ਹੀਦ ਦੇ ਪਿਤਾ ਅਤੇ ਮਨ ਦੇ ਵਲਵਲੇ ਦੇਖ ਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤੋਂ ਗੇਟ ਨਹੀਂ ਬਣਾਇਆ ਜਾ ਰਿਹਾ , ਤਾਂ ਉਹ ਕਾਰ ਸੇਵਾ ਵਾਲਿਆਂ ਸੰਸਥਾਵਾਂ ਜਾਂ ਸਮਾਜ ਸੇਵੀ ਲੋਕਾਂ ਨੂੰ ਮਨਜ਼ੂਰੀ ਦੇ ਦੇਣ।ਤਾਂ ਫੇਰ ਅਸੀਂ ਸਾਰੇ ਰਲ ਮਿਲ ਕੇ ਹੰਭਲਾ ਮਾਰ ਦਵਾਂਗੇ। ਇਥੇ ਗੱਲਬਾਤ ਦੌਰਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਆਪਣੀ ਕਹਿਣੀ ਤੇ ਕਥਨੀ ਇੱਕ ਰੱਖਣੀ ਚਾਹੀਦੀ ਹੈ ।ਖਾਸ ਕਰ ਸ਼ਹੀਦ ਪਰਵਾਰਾਂ ਨਾਲ ਕੀਤੇ ਵਾਅਦੇ ਨੂੰ ਫੌਰੀ ਐਕਸ਼ਨ ਦੇ ਤੌਰ ਤੇ ਪੂਰਾ ਕਰਨਾ ਚਾਹੀਦਾ ਹੈ।

Tags :